by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜਲੰਧਰ ਦੇ ਮਕਸੂਦਾਂ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ, ਜਿਥੇ ਕੁਝ ਦਿਨ ਪਹਿਲਾ ਬਣੀ ਇਕ ਚਰਚ ਦੀ ਖਿੜਕੀ ਤੇ ਸ਼ੀਸ਼ਾ ਭੰਨ ਕੇ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਜਿਸ ਵਿੱਚ ਚੋਰ ਅਸਫਲ ਹੋ ਗਏ ਹਨ। ਇਸ ਮਾਮਲੇ ਨੂੰ ਲੈ ਕੇ ਚਰਚ ਦੇ ਫਾਦਰ ਨੇ ਕਿਹਾ ਕਿ ਕੁਝ ਦਿਨ ਪਹਿਲਾ ਪਿੰਡ ਨੰਦਨਪੁਰ ਵਿੱਚ ਨਵੀ ਚਰਚ ਬਣਾਈ ਗਈ ਸੀ। ਜਿਸ ਦੇ ਬਾਹਰ ਲੱਗੀ ਹੋਈ ਖਿੜਕੀ ਵਿੱਚ ਫਾਈਬਰ ਦੇ ਸ਼ੀਸ਼ੇ ਤੋੜ ਦੀ ਚੋਰ ਵਲੋਂ ਕੋਸ਼ਿਸ਼ ਕੀਤੀ ਗਈ ਹੈ । ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਇਲਾਕੇ ਦੇ ਲੋਕਾਂ ਵਲੋਂ ਸੂਚਨਾ ਦੇਣ ਤੇ ਜਦੋ ਮੌਕੇ 'ਤੇ ਦੇਖਿਆ ਗਿਆ ਤਾਂ ਖਿੜਕੀ ਦੇ ਸ਼ੀਸ਼ੇ ਟੁੱਟੇ ਹੋਏ ਸੀ। ਚਰਚ ਦੇ ਅੰਦਰੋਂ ਕੋਈ ਸਾਮਾਨ ਚੋਰੀ ਨਹੀਂ ਕੀਤੀ ਗਈ ਸੀ। ਉਨ੍ਹਾਂ ਨੇ ਕਿਹਾ ਕਿ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਣ ਵਾਲੀ ਕੋਈ ਗੱਲ ਨਹੀਂ ਹੈ । ਫਿਲਹਾਲ ਪੁਲਿਸ ਵਲੋਂ CCTV ਦੀ ਫੁਟੇਜ ਦੇ ਆਧਾਰ 'ਤੇ ਜਾਂਚ ਕੀਤੀ ਜਾ ਰਹੀ ਹੈ ।