by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਸੁਪਰੀਮ ਕੋਰਟ ਨੇ ਗਰਭਪਾਤ ਨੂੰ ਲੈ ਕੇ ਵੱਡਾ ਫੈਸਲਾ ਲਿਆ ਹੈ। ਉਨ੍ਹਾਂ ਨੇ ਕਿਹਾ ਕਿ ਭਾਵੇ ਵਿਆਹੁਤਾ ਹੋਵੇ ਜਾਂ ਕੁਆਰੀ ਹੁਣ ਸਾਰੀਆਂ ਔਰਤਾਂ ਗਰਭਪਾਤ ਕਰਵਾ ਸਕਦੀਆਂ ਹਨ। ਸੁਪਰੀਮ ਕੋਰਟ ਨੇ ਫੈਸਲਾ ਲੈਂਦੇ ਕਿਹਾ ਗਿਆ ਕਿ ਮੈਡੀਕਲ ਟਰਮਿਨੇਸ਼ਨ ਆਫ਼ ਪ੍ਰੈਗਰਨੈਂਸੀ ਦੇ ਤਹਿਤ 24 ਹਫਤਿਆਂ ਵਿੱਚ ਗਰਭਪਾਤ ਦਾ ਅਧਿਕਾਰ ਸਾਰੀਆਂ ਨੂੰ ਹੈ। ਹੁਣ ਇਸ ਅਧਿਕਾਰ ਵਿੱਚ ਔਰਤ ਦੇ ਵਿਆਹੁਤਾ ਜਾਂ ਕੁਆਰੇ ਹੋਣ ਨਾਲ ਫਰਕ ਨਹੀਂ ਪੈਦਾ। ਕੋਰਟ ਨੇ ਕਿਹਾ ਕਿ ਕਿਸੇ ਵੀ ਔਰਤ ਦੀ ਵਿਆਹੁਤਾ ਨੂੰ ਅਣਚਾਹੇ ਗਰਭ ਨੂੰ ਸੁੱਟਣ ਦੇ ਅਧਿਕਾਰ ਤੋਂ ਵਾਂਝੇ ਕਰਨ ਦਾ ਆਧਾਰ ਨਹੀਂ ਬਣਾਇਆ ਜਾ ਸਕਦਾ ਹੈ। ਕੁੜੀਆਂ ਔਰਤਾਂ ਨੂੰ ਵੀ ਗਰਭ ਅਵਸਥਾ ਦੇ 24 ਹਫਤਿਆਂ ਵਿੱਚ ਉਹ ਗਰਭਪਾਤ ਕਰਵਾ ਸਕਦੀਆਂ ਹਨ ।