ਨਿਊਜ਼ ਡੈਸਕ (ਰਿੰਪੀ ਸ਼ਰਮਾ) : ਲੁਧਿਆਣਾ ਤੋਂ ਇਕ ਵੱਡੀ ਖ਼ਬਰ ਸਾਹਮਨੇ ਆਈ ਹੈ, ਜਿਥੇ ਸਕੇ ਭਰਾਵਾਂ ਨੇ ਧਮਕੀ ਦੇ ਕੇ 20 ਸਾਲਾਂ ਦੀ ਕੁੜੀ ਨੂੰ ਹਵਸ ਦਾ ਸ਼ਿਕਾਰ ਬਣਾਇਆ ਹੈ। ਦੱਸਿਆ ਜਾ ਰਿਹਾ ਹੈ ਕਿ ਦੋਸ਼ੀਆਂ ਵਿੱਚੋ ਇਕ ਕੁੜੀ ਨੂੰ ਚੰਡੀਗੜ੍ਹ ਦੇ ਹੋਟਲ ਵਿਚ ਲੈ ਕੇ ਜਾਂਦਾ ਸੀ ਤੇ ਉਸ ਨਾਲ ਜਬਰ ਜਨਾਹ ਕਰਦਾ ਸੀ। ਪਹਿਲਾ ਕਾਫੀ ਸਮੇ ਤੱਕ ਕੁੜੀ ਚੁੱਪ ਰਹੀ ਪੈ ਪਾਣੀ ਸਿਰ ਤੋਂ ਨਿਕਲਣ ਤੋਂ ਬਾਅਦ ਕੁੜੀ ਨੇ ਇਸ ਮਾਮਲੇ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ। ਪੀੜਤ ਦੇ ਬਿਆਨਾਂ ਆਧਾਰ 'ਤੇ ਪੁਲਿਸ ਨੇ ਬਹਾਦਰ ਸਿੰਘ ਤੇ ਨਰਿੰਦਰ ਸਿੰਘ ਖਿਲਾਫ ਮਾਮਲਾ ਦਰਜ ਕਰਕੇ ਅਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪੀੜਤ ਨੇ ਦੱਸਿਆ ਕਿ ਉਹ ਆਪਣੇ ਬਿਊਟੀ ਪਾਰਲਰ ਦਾ ਕੋਰਸ ਕਰ ਰਹੀ ਹੈ। ਇਸ ਦੌਰਾਨ ਹੀ ਬਹਾਦਰ ਸਿੰਘ ਨਾਲ ਮੁਲਾਕਾਤ ਹੋ ਗਈ ਕੁਝ ਦਿਨ ਬਾਅਦ ਹੀ ਬਹਾਦਰ ਸਿੰਘ ਨੇ ਕੁੜੀ ਨੂੰ ਇਕੱਲਿਆਂ ਘਰ ਦੇਖ ਕੇ ਘਰ ਅੰਦਰ ਦਾਖਿਲ ਹੋ ਕੇ ਉਸ ਨਾਲ ਜਬਰਦਸਤੀ ਸਰੀਰਕ ਸਬੰਧ ਬਣਾ ਲਏ। ਜਿਸ ਤੋਂ ਬਾਅਦ ਮੁੰਡੇ ਨੇ ਕੁੜੀ ਨੂੰ ਧਮਕੀ ਦਿੱਤੀ ਕਿ ਉਹ ਇਸ ਘਟਨਾ ਬਾਰੇ ਕਿਸੇ ਨਾਲ ਵੀ ਜ਼ਿਕਰ ਨਾ ਕਰੇ ਨਹੀਂ ਤਾਂ ਉਸ ਨੂੰ ਜਾਨੋ ਮਾਰ ਦਿੱਤਾ ਜਾਵੇਗਾ। ਕੁਝ ਦਿਨ ਬਾਅਦ ਹੀ ਬਹਾਦਰ ਸਿੰਘ ਆਪਣੇ ਭਰਾ ਨਰਿੰਦਰ ਸਿੰਘ ਨੂੰ ਨਾਲ ਲੈ ਕੇ ਆਇਆ ਤੇ ਤਸਵੀਰਾਂ ਵਾਇਰਲ ਕਰਨ ਦੀ ਧਮਕੀ ਦੇ ਕੇ ਚੰਡੀਗ੍ਹੜ ਦੇ ਹੋਟਲ ਵਏ ਲਿਜਾ ਜੇ ਉਸ ਨਾਲ ਜਬਰ ਜਨਾਹ ਕੀਤਾ । ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਅਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।