by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਰਾਜਪਾਲ 'ਚ ਟਕਰਾਅ ਵਧਦਾ ਹੀ ਜਾ ਰਿਹਾ ਹੈ। ਪੰਜਾਬ ਸਰਕਾਰ ਵਲੋਂ 27ਸਤੰਬਰ ਨੂੰ ਸੱਦੇ ਗਏ। ਵਿਧਾਨ ਸਭਾ ਸੈਸ਼ਨ ਨੂੰ ਲੈ ਕੇ ਰਾਜਪਾਲ ਵਲੋਂ ਬਿਜਨੈਸ ਦੀ ਸੂਚੀ ਮੰਗਣ 'ਤੇ CM ਮਾਨ ਭੜਕ ਉੱਠੇ ਸੀ। ਉਨ੍ਹਾਂ ਨੇ ਟਵੀਟ ਕਰ ਕਿਹਾ ਕਿ ਕਿਸੇ ਕਾਰਜਕਾਰਣੀ ਸੈਸ਼ਨ ਤੋਂ ਪਹਿਲਾ ਰਾਜਪਾਲ ਵਲੋਂ ਪ੍ਰਵਾਨਗੀ ਇਕ ਰਸਮੀ ਪ੍ਰੀਕਿਰਿਆ ਹੈ।75 ਸਾਲਾਂ ਤੋਂ ਕਿਸੇ ਵੀ ਰਾਜਪਾਲ ਨੇ ਸੈਸ਼ਨ ਬੁਲਾਉਣ ਤੋਂ ਪਹਿਲਾ ਕਾਰਜਕਾਰੀ ਬਿਜਨੈਸ ਸੀ ਸੂਚੀ ਨਹੀਂ ਮੰਗੀ ਹੈ। ਜ਼ਿਕਰਯੋਗ ਹੈ ਕਿ ਰਾਜਪਾਲ ਵਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚਿੱਠੀ ਵੀ ਲਿੱਖੀ ਗਈ ਸੀ। ਉਨ੍ਹਾਂ ਨੇ ਲਿਖਿਆ ਕਿ ਤੁਸੀਂ ਮੇਰੇ ਤੋਂ too much ਨਾਰਾਜ਼ ਲੱਗ ਰਹੇ ਹੋ,ਤੁਹਾਡੇ ਬਿਆਨਾਂ ਤੋਂ ਨਾਰਾਜਗੀ ਦਿਖਾਈ ਦਿੰਦੀ ਹੈ। ਚਿੱਠੀ 'ਚ ਰਾਜਪਾਲ ਨੇ ਮੁੱਖ ਮੰਤਰੀ ਮਾਨ ਨੂੰ ਧਾਰਾ 167 ,168 ਪੜਨ ਦੀ ਸਲਾਹ ਦਿੱਤੀ ਹੈ।