by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਰਾਜਸਥਾਨ ਵਿਧਾਨ ਸਭਾ 'ਚ ਲੰਮੇ ਸਮੇ ਤੋਂ ਰਾਜਸਥਾਨ ਸਿਹਤ ਦਾ ਅਧਿਕਾਰ ਬਿੱਲ ਪਾਸ ਹੋਵੇਗਾ। ਸਰਕਾਰ ਨੇ ਇਹ ਬਿੱਲ ਸਦਨ 'ਚ ਪੇਸ਼ ਕਰ ਦਿੱਤਾ ਹੈ। ਬਿੱਲ ਦੇ ਪਾਸ ਹੋਣ ਤੋਂ ਬਾਅਦ ਹਰ ਰਾਜਸਥਾਨ ਦੇ ਰਹਿਣ ਵਾਲੇ ਵਿਅਕਤੀਆ ਨੂੰ ਇਲਾਜ਼ ਦੇ ਨਾਲ ਖਾਣਾ -ਪਾਣੀ ਦੀ ਗਾਰੰਟੀ ਦਿੱਤੀ ਜਾਵੇਗੀ। ਕੋਤਾਹੀ ਤੇ 25 ਹਜ਼ਾਰ ਰੁਪਏ ਦਾ ਜੁਰਮਾਨਾ ਹੋਵੇਗਾ। ਜਿਸ ਨੂੰ ਤੈਅ ਕਰਨ ਲਈ ਸੂਬਾ ਪੱਧਰ ਤੇ ਸਿਹਤ ਵਿਵਸਥਾ ਬਣਾਈ ਜਾਵੇਗੀ । ਹਸਪਤਾਲ ਦੇ ਰੇਟਾਂ ਨੂੰ ਕੰਟਰੋਲ ਦਾ ਇਰਾਦਾ ਵੀ ਪ੍ਰਗਟਾਇਆ ਗਿਆ ਹੈ ।
ਬਿੱਲ ਦੀਆਂ ਖਾਸ ਗੱਲਾਂ
ਮਰੀਜ਼ ਦੇ ਇਲਾਜ਼ ਦੀ ਸਾਰੀ ਜਾਣਕਾਰੀ ਪਰਿਵਾਰਿਕ ਮੈਬਰਾਂ ਨੂੰ ਦਿੱਤੀ ਜਾਵੇਗੀ ।
ਹਸਪਤਾਲ ਵਿੱਚ ਮਰੀਜ਼ ਨੂੰ ਇਲਾਜ਼ ਤੋਂ ਪਹਿਲਾਂ ਪੈਸੇ ਦੇਣ ਲਈ ਮਜ਼ਬੂਰ ਨਹੀਂ ਕੀਤਾ ਜਾਵੇਗਾ।
ਮਰੀਜ਼ ਦੀ ਮੌਤ ਤੋਂ ਬਾਅਦ ਪਰਿਵਾਰਿਕ ਮੈਬਰ ਜੇਕਰ ਬਕਾਇਆ ਨਹੀਂ ਦਿੰਦੇ ਤਾਂ ਲਾਸ਼ ਦੇਣ ਤੋਂ ਇਨਕਾਰ ਨਹੀਂ ਕੀਤਾ ਜਾਵੇਗਾ ।