by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬ ਵਿੱਚ ਆਟਾ -ਦਾਲ ਸਕੀਮ ਨੂੰ ਲੈ ਕੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਵੱਡਾ ਕੀਤਾ ਹੈ। ਅਦਾਲਤ ਨੇ ਆਟਾ -ਦਾਲ ਸਕੀਮ ਨੂੰ ਵੰਡ ਡਿਪੂ ਹੋਲਡਰਾਂ ਤੋਂ ਲੈ ਕੇ ਹੋਏ ਏਜੰਸੀਆਂ ਨੂੰ ਦੇਣ ਦੇ ਮਾਮਲੇ ਵਿੱਚ ਸਿੰਗਲ ਜੱਜ ਨੇ ਲਾਈ ਰੋਕ ਨੂੰ ਹਟਾ ਦਿੱਤਾ ਹੈ। ਅਦਾਲਤ ਨੇ ਕਿਹਾ ਕਿ ਇਸ ਮਾਮਲੇ ਦੀ ਸੁਣਵਾਈ ਸਿੰਗਲ ਬੈਚ ਨਹੀਂ ਕਰ ਸਕਦਾ। ਉਨ੍ਹਾਂ ਨੇ ਕਿਹਾ ਇਹ ਮਾਮਲਾ ਹੁਣ ਡਬਲ ਬੈਚ ਨੂੰ ਭੇਜ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਗਲਤੀ ਦੇ ਨਾਲ ਇਸ ਮਾਮਲੇ ਦੀ ਪਟੀਸ਼ਨ ਸਿੰਗਲ ਬੈਚ ਨੂੰ ਭੇਜ ਦਿੱਤੀ ਗਈ ਸੀ। ਇਸ ਤੇ ਸਿੰਗਲ ਬੈਚ ਨੇ ਸੁਣਵਾਈ ਕਰਦੇ ਕਿਹਾ ਸਰਕਾਰ ਦੀ ਨਵੀ ਆਟਾ -ਦਾਲ ਸਕੀਮ 'ਤੇ ਰੋਕ ਲੱਗਾ ਦਿੱਤੀ ਗਈ ਸੀ।