by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ ) : DCP ਨਰੇਸ਼ ਡੋਗਰਾ ਤੇ ਆਪ ਵਿਧਾਇਕ ਰਮਨ ਅਰੋੜਾ ਵਿਚਾਲੇ ਹੋਏ ਵਿਵਾਦ ਨੇ ਨਵਾਂ ਮੋੜ ਲੈ ਲਿਆ ਹੈ। DCP ਨਰੇਸ਼ ਡੋਗਰਾ ਦੀ ਕੁੱਟਮਾਰ ਦੀ ਇਕ ਵੀਡੀਓ ਸੋਸ਼ਲ ਮੀਡਿਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਜਿਸ ਤੋਂ ਬਾਅਦ ਪੁਲਿਸ ਨੇ ਇਸ ਮਾਮਲੇ 'ਚ ਯੂ ਟਰਨ ਲੈ ਲਿਆ ਹੈ। DCP ਜਗਮੋਹਨ ਸਿੰਘ ਨੇ ਕਿਹਾ ਕਿ DCP ਨਰੇਸ਼ ਡੋਗਰਾ ਖਿਲਾਫ ਕੋਈ ਵੀ ਮਾਮਲਾ ਦਰਜ ਨਹੀਂ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਸ਼ਾਸਤਰੀ ਮਾਰਕੀਟ ਵਿੱਚ ਇਕ ਪ੍ਰਾਪਰਟੀ ਨੂੰ ਲੈ ਕੇ DCP ਨਰੇਸ਼ ਡੋਗਰਾ ਤੇ 'ਆਪ' ਵਿਧਾਇਕ ਰਮਨ ਅਰੋੜਾ ਵਿੱਚ ਬਹਿਸ ਹੋਈ ਸੀ। ਇਸ ਵਿਵਾਦ ਦੌਰਾਨ ਦੋਵੇ ਆਪਸ ਵਿੱਚ ਹੱਥੋਪਾਈ ਹੋ ਗਏ ਸੀ। ਫਿਲਹਾਲ ਪੁਲਿਸ ਵਲੋਂ ਇਸ ਮਾਮਲੇ ਨੂੰ ਲੈ ਕੇ ਅਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।