ਨਿਊਜ਼ ਡੈਸਕ (ਰਿੰਪੀ ਸ਼ਰਮਾ) : ਬਾਲੀਵੁਡ ਅਦਾਕਾਰ ਇਮਰਾਨ ਹਾਸ਼ਮੀ ਆਪਣੀ ਫਿਲਮ ਦੀ ਸ਼ੂਟਿੰਗ ਲਈ ਜੰਮੂ ਕਸ਼ਮੀਰ ਦੇ ਪਹਿਲਗਾਮ ਗਏ ਹੋਏ ਹਨ। ਇਸ ਦੌਰਾਨ ਹੀ ਸ਼ੂਟਿੰਗ ਖਤਮ ਕਰਨ ਤੋਂ ਬਾਅਦ ਜਦੋ ਉਹ ਮਾਰਕੀਟ ਘੁੰਮਣ ਗਏ ਤਾਂ ਕੁਝ ਅਣਪਛਾਤੇ ਲੋਕਾਂ ਨੇ ਪੱਥਰਬਾਜ਼ੀ ਸ਼ੁਰੂ ਕਰ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਫਿਲਮ ਦੀ ਸ਼ੂਟਿੰਗ ਸ਼ਾਤੀ ਨਾਲ ਖਤਮ ਕਰਨ ਤੋਂ ਬਾਅਦ ਉਹ ਪਹਿਲਗਾਮ ਦੀ ਮਾਰਕੀਟ ਵਿੱਚ ਗਏ ਸੀ । ਇਥੇ ਕੁਝ ਅਣਪਛਾਤੇ ਲੋਕਾਂ ਵਲੋਂ ਇਮਰਾਨ ਹਾਸ਼ਮੀ ਤੇ ਪੱਥਰਬਾਜ਼ੀ ਕੀਤੀ ਗਈ।
ਇਸ ਮਾਮਲੇ 'ਚ ਉਨ੍ਹਾਂ ਨੇ ਪੁਲਿਸ ਨੂੰ ਮਾਮਲਾ ਵੀ ਦਰਜ ਕਰਵਾਇਆ ਗਿਆ ਹੈ । ਉਮਰਾਂ ਹਾਸ਼ਮੀ ਆਪਣੀ ਫਿਲਮ ਗਰਾਉਡ ਜ਼ੀਰੋ ਦੀ ਸ਼ੁਟਿੰਗ ਲਈ ਜੰਮੂ ਕਸ਼ਮੀਰ ਗਏ ਹੋਏ ਹਨ । ਇਹ ਫਿਲਮ ਬਾਰਡਰ ਫੋਰਸ ਤੇ ਅਧਾਰਿਤ ਹੈ। ਇਸ ਫਿਲਮ ਨੂੰ ਲੈ ਕੇ ਅਦਾਕਾਰ ਇਮਰਾਨ 14 ਦਿਨਾਂ ਲਈ ਸ਼੍ਰੀਨਗਰ ਵਿੱਚ ਹਨ । ਜ਼ਿਕਰਯੋਗ ਹੈ ਕਿ ਸ਼ੂਟਿੰਗ ਖਤਮ ਕਰਕੇ ਜਦੋ ਅਦਾਕਾਰ ਨਿਕਲੇ ਹਨ ਤਾਂ ਉਨ੍ਹਾਂ ਨੇ ਇਤਰਾਜ ਕਰ ਰਹੇ ਪ੍ਰਸ਼ੰਸਕਾਂ ਵਾਲ ਦੇਖਿਆ ਵੀ ਨਹੀ ਸੀ । ਇਸ ਕਾਰਨ ਪ੍ਰਸ਼ੰਸਕਾਂ ਵਲੋਂ ਨਾਰਾਜ਼ਗੀ ਵੀ ਜ਼ਾਹਿਰ ਕੀਤੀ ਗਈ ਹੈ ।