by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਸੋਸ਼ਲ ਮੀਡਿਆ ਤੇ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਜਿਸ ਵਿੱਚ ਦੇਖ ਸਕਦੇ ਹੋ ਇਕ ਨੌਜਵਾਨ ਅਸਮਾਨ ਵਿੱਚ ਉਡ ਰਹੇ ਜਹਾਜ਼ ਦੀ ਖਿੜਕੀ ਤੋੜਨ ਦੀ ਕੋਸ਼ਿਸ਼ ਕਰ ਇਹ ਹੈ। ਜਹਾਜ਼ ਵਿੱਚ ਸਵਾਰ ਇਕ ਪਾਕਿਸਤਾਨੀ ਨੌਜਵਾਨ ਦੀ ਇਕ ਹਰਕਤ ਨੇ ਸਾਰੀਆਂ ਨੂੰ ਹੈਰਾਨ ਕਰ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਦੀ ਦਿਮਾਗੀ ਹਾਲਤ ਠੀਕ ਨਹੀ ਹੈ।
ਜਾਣਕਾਰੀ ਅਨੁਸਾਰ ਪੇਸ਼ਾਵਰ ਤੋਂ ਦੁਬਈ ਜਾ ਰਹੀ ਫਲਾਈਟ ਵਿਚ ਇਕ ਪਾਕਿਸਤਾਨ ਦੇ ਨੌਜਵਾਨ ਨੇ ਜਹਾਜ਼ ਦੀ ਖਿੜਕੀ ਤੋੜਨ ਦੀ ਕੋਸ਼ਿਸ਼ ਕੀਤੀ। ਜਦੋ ਜਹਾਜ਼ ਵਿੱਚ ਮੌਜੂਦ ਲੋਕਾਂ ਨੇ ਰੋਕਣ ਦੀ ਕੋਸ਼ਿਸ ਕੀਤੀ ਤਾਂ ਉਸ ਨੇ ਗੁੱਸੇ 'ਚ ਜਹਾਜ਼ ਵਿੱਚ ਭੰਨਤੋੜ ਕਰਨੀ ਸ਼ੁਰੂ ਕਰ ਦਿੱਤੀ। ਫਿਲਹਾਲ ਨੌਜਵਾਨ ਨੂੰ ਪਾਕਿਸਤਾਨ ਵਾਪਸ ਭੇਜ ਦਿੱਤਾ ਗਿਆ ਹੈ। ਇਸ ਸਾਰੀ ਘਟਨਾ ਨੂੰ ਦੇਖਦੇ ਨੌਜਵਾਨ ਨੂੰ ਹੱਥਕੜੀ ਪਾ ਕੇ ਬਿਠਾਇਆ ਗਿਆ । ਦੁਬਈ ਉਤਰਦੇ ਹੀ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਗਿਆ।