ਨਿਊਜ਼ ਡੈਸਕ (ਰਿੰਪੀ ਸ਼ਰਮਾ) : ਕ੍ਰੋਨਚਾਸਨ ਆਸਣ ਸਾਡੇ ਸਰੀਰ ਲਈ ਸਭ ਤੋਂ ਵਧੀਆਂ ਆਸਣ ਹੈ। ਇਸ ਨਾਲ ਸਾਡੀ ਪੇਟ ਫੁੱਲਣ ਤੇ ਗੈਸ ਦੀ ਸਮੱਸਿਆ ਤੋਂ ਰਾਹਤ ਪਾਉਣ ਲਈ ਕ੍ਰੋਨਚਾਸਨ ਆਸਣ ਕੀਤਾ ਜਾਂਦਾ ਹੈ। ਆਸਣ ਨੂੰ ਕਰਦੇ ਸਮੇ ਸਰੀਰ ਸਾਰਸ ਵਰਗਾ ਲੱਗਦਾ ਹੈ। ਇਸ ਲਈ ਇਸਨੂੰ ਕ੍ਰੋਨਚਾਸਨ ਆਸਣ ਕਿਹਾ ਜਾਂਦਾ ਹੈ । ਦੱਸ ਦਈਏ ਕਿ ਜਿੰਨੇ ਸਮੇ ਤੱਕ ਤੁਸੀਂ ਇਸ ਆਸਣ ਵਿੱਚ ਰਹੋਗੇ ਤੁਹਾਨੂੰ ਉਨ੍ਹਾਂ ਦੀ ਲਾਭ ਹੋਵੇਗਾ। ਇਸ ਆਸਣ ਨੂੰ ਕਰਨ ਨਾਲ ਜੋੜਾਂ ਦੀ ਲਚਕਤਾ ਵਧਦੀ ਹੈ । ਜਿਨ੍ਹਾਂ ਦੇ ਪਰ ਫਲੈਟ ਹੁੰਦੇ ਹਨ ਉਨ੍ਹਾਂ ਲਈ ਇਹ ਆਸਣ ਕਾਫੀ ਫਾਇਦੇਮੰਦ ਹੁੰਦਾ ਹੈ।
ਕ੍ਰੋਨਚਾਸਨ ਆਸਣ ਕਰਨ ਦਾ ਤਰੀਕਾ:
ਮੈਟ ਤੇ ਬੈਠ ਕੇ ਆਪਣੀਆਂ ਲੱਤਾਂ ਨੂੰ ਸਾਹਮਣੇ ਫੈਲਾਓ
ਸੱਜੀ ਲੱਤ ਨੂੰ ਮੋੜੋ ਤੇ ਪਿੱਛੇ ਵੱਲ ਕਰਦੇ ਹੋਏ ਕਮਰ ਦੇ ਹੇਠਾਂ ਰੱਖੋ
ਹੁਣ ਖੱਬੀ ਲੱਤ ਨੂੰ ਦੋਵਾਂ ਹੱਥਾਂ ਨਾਲ ਫੜ ਕੇ ਉਪਰ ਵੱਲ ਚੁਕੋ
ਇਸ ਆਸਣ ਨੂੰ ਕਰਦੇ ਸਮੇ ਗਰਦਨ ਤੇ ਪਿੱਠ ਸਿੱਧੀ ਰੱਖਣੀ ਚਾਹੀਦੀ ਹੈ
ਕ੍ਰੋਨਚਾਸਨ ਆਸਣ ਦੇ ਲਾਭ:
ਕ੍ਰੋਨਚਾਸਨ ਆਸਣ ਕਰਨ ਦਾ ਸਰੀਰ ਵਿੱਚ ਖੂਨ ਦਾ ਸੰਚਾਰ ਠੀਕ ਰਹਿੰਦਾ ਹੈ
ਇਹ ਆਸਣ ਪੈਰਾ ਦੀਆਂ ਮਾਸਪੇਸ਼ੀਆਂ ਨੂੰ ਠੀਕ ਰੱਖਦਾ ਹੈ
ਇਹ ਆਸਣ ਕਰਨ ਨਾਲ ਪੇਟ ਦੇ ਅੰਦਰੂਨੀ ਅੰਗ ਠੀਕ ਰਹਿੰਦੇ ਹਨ
ਇਸ ਨਾਲ ਪਤ ਫੁੱਲਣ ਤੇ ਗੈਸ ਦੀ ਸਮੱਸਿਆ ਦੂਰ ਹੁੰਦੀ ਹੈ