by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ ) : ਪੰਜਾਬ ਦੇ ਅੰਮ੍ਰਿਤਸਰ ਹਵਾਈ ਅੱਡੇ 'ਤੇ ਅਧਿਕਾਰੀਆਂ ਨੇ ਸਪਾਈਸਜੈਂਟ ਦੇ ਇਕ ਕਰਮਚਾਰੀ ਨੂੰ ਕਾਬੂ ਕੀਤਾ ਹੈ। ਜਦੋ ਉਹ ਦੁਬਈ ਤੋਂ ਅੰਮ੍ਰਿਤਸਰ ਲਈ ਸਪਾਈਸਜੈਂਟ ਦੀ ਉਡਾਨ ਚੋ ਸੋਨੇ ਦੇ 9 ਬਿਸਕੁਟਾਂ ਦੇ 2 ਪੈਕੇਟ ਲੈ ਕੇ ਬਾਹਰ ਨਿਕਲਣ ਦੀ ਕੋਸ਼ਿਸ਼ ਕੀਤੀ। ਇਸ ਪੁਲਿਸ ਅਧਿਕਾਰੀਆਂ ਨੇ ਉਸ ਕਰਮਚਾਰੀ ਦੇ ਕਬਜ਼ੇ 'ਚੋ 9 ਬਿਸਕੁਟ ਬਰਾਮਦ ਕੀਤੇ ਹਨ। ਉਨ੍ਹਾਂ ਦੀ ਕੀਮਤ 54 ਲੱਖ 70 ਹਜ਼ਾਰ ਦੱਸੀ ਜਾ ਰਹੀ ਹੈ ।
ਅਚਾਨਕ ਸਪਾਈਸ ਜੈਂਟ ਦਾ ਇਕ ਕਰਮਚਾਰੀ ਫਲਾਈਟ ਦੇ ਅੰਦੱਰ ਜਾਣ ਤੋਂ ਬਾਅਦ ਐਰੋਬ੍ਰਿਜ ਦੀਆਂ ਪੌੜੀਆਂ ਉਤਰ ਰਿਹਾ ਸੀ। ਜਦੋ ਅਧਿਕਾਰੀਆਂ ਨੇ ਉਸ ਨੂੰ ਰੋਕਿਆ ਤਾਂ ਤਲਾਸ਼ੀ ਦੌਰਾਨ ਉਸ ਕੋਲੋਂ ਕਾਲੇ ਟੇਪ ਵਿੱਚ ਲਪੇਟੇ 2 ਪੈਕੇਟ ਬਰਾਮਦ ਕੀਤੇ । ਜਦੋ ਪੈਕੇਟ ਖੋਲ੍ਹੇ ਗਏ ਤਾਂ ਉਸ ਵਿੱਚ 9 ਬਿਸਕੁਟ ਪਏ ਹੋਏ ਸੀ । ਜਿਨ੍ਹਾਂ ਦਾ ਭਾਰ 50 ਗ੍ਰਾਮ ਦੱਸਿਆ ਜਾ ਰਿਹਾ ਹੈ। ਫਿਲਹਾਲ ਅਧਿਕਾਰੀਆਂ ਵਲੋਂ ਮਾਮਲੇ ਦੀ ਗੰਭੀਰਤਾ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ।