ਨਿਊਜ਼ ਡੈਸਕ (ਰਿੰਪੀ ਸ਼ਰਮਾ) : ਅੰਮ੍ਰਿਤਸਰ ਤੋਂ ਇਕ ਮਾਮਲਾ ਸਾਹਮਣੇ ਆਇਆ ਹੈ , ਜਿਥੇ ਉਸ ਸਮੇ ਲੋਕ ਇਕੱਠੇ ਹੋ ਗਏ ਜਦੋ ਇਕ ਪਤੀ ਤੇ ਪਤਨੀ ਨੇ ਹੰਗਾਮਾ ਕੀਤਾ। ਦੱਸ ਦਈਏ ਕਿ ਜਿਸ ਘਰ ਵਿੱਚ ਪਤੀ ਰਹਿੰਦਾ ਸੀ। ਉਸ ਘਰ ਦੇ ਬਾਹਰ ਖ਼ੜ ਕੇ ਪਤਨੀ ਨੇ ਆਪਣੇ ਪਤੀ 'ਤੇ ਕਈ ਗੰਭੀਰ ਦੋਸ਼ ਲਗਾਏ ਹਨ। ਪਤਨੀ ਨੇ ਰੋ ਰੋ ਆਪਣੇ ਪਤੀ ਤੇ ਦੋਸ਼ ਲਗਾਏ ਕਿ ਉਸ ਦੇ ਪਤੀ ਦੇ ਕਿਸੇ ਹੋਰ ਜਨਾਨੀ ਨਾਲ ਨਾਜਾਇਜ਼ ਸਬੰਧ ਚੱਲ ਰਹੇ ਹਨ। ਉਹ ਜਨਾਨੀ ਉਸ ਦੀ ਪਹਿਲਾ ਸਹੇਲੀ ਹੁੰਦੀ ਸੀ ।
ਪਤਨੀ ਨੇ ਕਿਹਾ ਕਿ ਉਸ ਜਨਾਨੀ ਦੇ ਚੱਕਰ ਵਿੱਚ ਮੇਰੇ ਪਤੀ ਨੇ ਮੈਨੂੰ ਤੇ ਮੇਰੇ ਪੁੱਤ ਨੂੰ ਛੱਡ ਦਿੱਤਾ । ਮੇਰੇ ਵਿਆਹ ਨੂੰ 14 ਸਾਲ ਹੋ ਗਏ ਹਨ। ਪਿਛਲੇ 6 ਮਹੀਨੇ ਤੋਂ ਮੇਰਾ ਪਤੀ ਮੇਰੇ ਨਾਲ ਨਹੀਂ ਰਹਿੰਦਾ ਹੈ । ਮੇਰੇ ਪਤੀ ਨੇ ਉਸ ਨਾਲ ਵਿਆਹ ਕਰਵਾਉਣਾ ਹੈ ਤੇ ਘਰ ਦੇ ਸਾਰੇ ਕਾਗਜ਼ ਉਸ ਜਨਾਨੀ ਦੇ ਨਾਂ ਕੀਤੇ ਹੋਏ ਹਨ । ਇਸ ਮਾਮਲੇ ਨੂੰ ਲੈ ਕੇ ਪਤੀ ਨੇ ਕਿਹਾ ਕਿ ਮੇਰੇ ਪਤਨੀ ਮੇਰੇ ਤੇ ਝੂਠੇ ਦੋਸ਼ ਲਗਾ ਰਹੀ ਹੈ ਜਿਸ ਦੇ ਬਾਰੇ ਮੇਰੇ ਕੋਲ ਸਬੂਤ ਵੀ ਹੈ। ਮੇਰੇ ਕਿਸੇ ਵੀ ਜਨਾਨੀ ਨਾਲ ਨਾਜਾਇਜ਼ ਸਬੰਧ ਨਹੀ ਹਨ ।