by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਲੁਧਿਆਣਾ ਤੋਂ ਇਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਡਿਪੂ ਤੋਂ ਕਣਕ ਨਾ ਮਿਲਣ ਨੂੰ ਲੈ ਕੇ ਕਾਫੀ ਹੰਗਾਮਾ ਹੋਇਆ ਹੈ। ਕਣਕ ਦੀ ਵੰਡ ਨੂੰ ਲੈ ਕੇ ਡਿਪੂ ਹੋਲਡਰ ਤੇ ਫੂਡ ਸਪਲਾਈ ਇੰਸਪੈਕਟਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ ਹੈ । ਇਸ ਰੋਸ ਪ੍ਰਦਰਸ਼ਨ ਦੌਰਾਨ ਇਕ ਡਿਪੂ ਹੋਲਡਰ ਨੇ ਆਪਣੀ ਕਮੀਜ਼ ਲਾਹ ਕੇ ਜ਼ਮੀਨ 'ਤੇ ਬੈਠ ਕੇ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਇਸ ਸਾਰੀ ਘਟਨਾ ਦੁਰਗਾ ਮਾਤਾ ਮੰਦਰ ਸੀ ਦੱਸੀ ਜਾ ਰਹੀ ਹੈ। ਇਸ ਮਾਮਲੇ ਨੂੰ ਦੇਖਦੇ ਹੋਏ ਆਪ ਆਗੂ ਵਿਸ਼ਾਲ ਬੱਤਰਾ ਵੀ ਲੋਕਾਂ ਨੂੰ ਸਮਝਾਉਦੇ ਤੇ ਮੁਆਫ਼ੀ ਮੰਗਦੇ ਨਜ਼ਰ ਆ ਰਹੇ ਹਨ। ਇਸ ਦੌਰਾਨ ਲੋਕਾਂ ਦੀ ਆਗੂ ਨਾਲ ਕਾਫੀ ਬਹਿਸ ਵੀ ਹੋਏ ਹੈ ।