by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਕੰਪਨੀ BMW ਪੰਜਾਵ ਵਿੱਚ ਇਕ ਨਵਾਂ ਨਿਰਮਾਣ ਪਲਾਂਟ ਲਗਾਉਣ ਜਾ ਰਿਹਾ ਹੈ। ਦੱਸ ਦਈਏ ਕਿ ਇਸ ਪਲਾਂਟ ਵਿੱਚ ਆਟੋ ਪਾਰਟਸ ਦਾ ਨਿਰਮਾਣ ਕੀਤਾ ਜਾਵੇਗਾ। ਇਸ ਬਾਰੇ ਦੀ ਜਾਣਕਾਰੀ ਮੁੱਖ ਮੰਤਰੀ ਭਗਵੰਤ ਮਾਨ ਨੇ ਪੋਸਟ ਸਾਂਝੀ ਕਰ ਦਿੱਤੀ ਹੈ । BMW ਦੁਆਰਾ ਭਾਰਤ ਵਿੱਚ ਸਥਾਪਿਤ ਕੀਤਾ ਜਾਣ ਵਾਲਾ ਇਹ ਦੂਜਾ ਨਿਰਮਾਣ ਪਲਾਂਟ ਹੋਵੇਗਾ। ਜ਼ਿਕਰਯੋਗ ਹੈ ਕਿ CM ਮਾਨ ਨਿਵੇਸ਼ ਵਧਾਉਣ ਲਈ ਜਰਮਨੀ ਦੌਰੇ 'ਤੇ ਗਏ ਹਨ। CM ਮਾਨ ਪੰਜਾਬ ਦੇ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਲਈ ਯਤਨ ਕਰ ਰਹੇ ਹਨ। ਇਸ ਮੀਟਿੰਗ ਦੌਰਾਨ ਆਂ ਨੇ BMW ਨੂੰ ਇਲੈਕਟਿਕ ਵਾਹਨ ਸੈਕਟਰ ਨੂੰ ਉਤਸ਼ਾਹਿਤ ਕਰਨ ਲਈ ਇਕੱਠੇ ਹੋਣ ਲਈ ਕਿਹਾ ਹੈ । ਦੱਸ ਦਈਏ ਕਿ BMW ਨੇ ਹਾਲੇ ਵਿੱਚ ਹੀ ਭਾਰਤ ਵਿੱਚ ਆਪਣੀ X7 SUV ਦਾ 50 Zahere M ਐਡੀਸ਼ਨ ਲਾਂਚ ਕੀਤਾ ਹੈ।