by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਕਤਰ ਤੋਂ ਇਕ ਮਾਮਲਾ ਸਾਹਮਣੇ ਆ ਰਹੀ ਹੈ, ਜਿਥੇ ਇਕ ਭਾਰਤੀ ਮੂਲ ਦੀ 4 ਸਾਲਾ ਬੱਚੀ ਦੀ ਸਕੂਲ ਬੱਸ 'ਚ ਦਮ ਘੁਟਣ ਨਾਲ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਮਿਨਸਾ ਨਾਮ ਦੀ ਇਕ ਵਿਦਿਆਰਥਣ ਹੈ ਜੋ ਕਿ ਸਕੂਲ ਬੱਸ ਵਿੱਚ ਜਾਂਦੇ ਸਮੇ ਸੋ ਗਈ ਸੀ ਜਦੋ ਬੱਸ ਸਕੂਲ ਪਹੁੰਚੀ ਤਾਂ ਸਾਰੇ ਬੱਚੇ ਉੱਤਰ ਗਏ। ਜਿਸ ਤੋਂ ਬਾਅਦ ਡਰਾਈਵਰ ਨੇ ਬੱਸ ਨੂੰ ਬੰਦ ਕਰ ਦਿੱਤਾ । ਇਸ ਦੌਰਾਨ ਜ਼ਿਆਦਾ ਗਰਮੀ ਹੋਣ ਕਾਰਨ ਮਿਨਸਾ ਦੀ ਦਮ ਘੁਟਣ ਨਾਲ ਮੌਤ ਹੋ ਗਈ । ਜਦੋ ਕੁਝ ਸਮੇ ਬਾਅਦ ਡਰਾਈਵਰ ਵਾਪਸ ਆਏ ਤਾਂ ਉਨ੍ਹਾਂ ਨੇ ਬੱਚੀ ਨੂੰ ਬੇਹੋਸ਼ ਦੇਖਿਆ ਤੇ ਉਸ ਨੂੰ ਹਸਪਤਾਲ 'ਚ ਦਾਖਿਲ ਕਰਵਾਇਆ । ਜਿਥੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ ਸੀ। ਫਿਲਹਾਲ ਮੰਤਰਾਲਾ ਨੇ ਇਸ ਘਟਨਾ ਦੀ ਜਾਂਚ ਦੇ ਹੁਕਮ ਦਿੱਤੇ ਹਨ। ਉਨ੍ਹਾਂ ਨੇ ਕਿਹਾ ਜੋ ਵੀ ਦੋਸ਼ੀ ਪਾਇਆ ਗਿਆ ਉਸ ਨੂੰ ਸਖ਼ਤ ਸਜ਼ਾ ਦਿੱਤੀ ਜਾਵੇਗੀ।