by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : 1984 ਦੇ ਸਿੱਖ ਵਿਰੋਧੀ ਦੰਗਿਆਂ ਵਾਲੇ ਮਾਮਲੇ ਨੂੰ ਲੈ ਕੇ ਦਿੱਲੀ ਹਾਈ ਕੋਰਟ ਨੇ ਸੇਵਾਮੁਕਤ ਪੁਲਿਸ ਅਧਿਕਾਰੀ ਨੂੰ ਸ਼ਜਾ ਦੇਣ ਦੇ ਆਦੇਸ਼ ਦਿੱਤੇ ਹਨ। ਹਾਈ ਕੋਰਟ ਨੇ ਕਿਹਾ ਕਿ ਉਨ੍ਹਾਂ ਨੇ ਆਪਣੀ ਡਿਊਟੀ ਸਹੀ ਤਰੀਕੇ ਨਾਲ ਨਹੀਂ ਨਿਭਾਈ ਸੀ। ਦੱਸਿਆ ਜਾ ਰਿਹਾ ਹੈ ਕਿ ਇਹ ਪੁਲਿਸ ਅਧਿਕਾਰੀ ਦੰਗਾਈਆਂ ਨੂੰ ਰੋਕਣ 'ਚ ਅਸਫ਼ਰ ਰਹੇ ਹਨ। ਚੀਫ ਜਸਟਿਸ ਸਤੀਸ਼ ਚੰਦਰ ਸ਼ਰਮਾ ਦੀ ਅਗਵਾਈ 'ਚ ਬੈਚ ਨੇ ਕੇਦਰੀ ਪ੍ਰਸ਼ਾਸਨਿਕ ਵਲੋਂ ਪਾਸ ਆਦੇਸ਼ ਖਾਰਜ ਕਰਦੇ ਹੋਏ ਕਿਹਾ ਕਿ ਦੰਗਿਆਂ 'ਚ ਲੋਕਾਂ ਦੀ ਜਾਨ ਚੱਲੀ ਗਿਆ ਹੈ।
ਪੁਲਿਸ ਅਧਿਕਾਰੀ ਨੂੰ ਇਸ ਕਰਕੇ ਬਖਸ਼ਿਆ ਨਹੀਂ ਜਾ ਸਕਦਾ ਹੈ। ਆਦੇਸ਼ 'ਚ ਕਿਹਾ ਗਿਆ ਹੈ ਕਿ ਉਸ ਸਮੇ ਪੁਲਿਸ ਅਧਿਕਾਰੀ ਦੀ ਉਮਰ 79 ਵਰ੍ਹਿਆ ਦੀ ਹੋ ਗਈ ਸੀ। ਆਦੇਸ਼ ਰੱਦ ਕਰਦੇ ਅਦਾਲਤ ਨੇ ਕਿਹਾ ਕਿ ਪਟੀਸ਼ਨ ਖਿਲਾਫ ਗੰਭੀਰ ਦੋਸ਼ ਹੈ ਤੇ ਅਨੁਸ਼ਾਸਨੀ ਅਥਾਰਟੀ ਨੂੰ ਅਸਹਿਮਤੀ ਦਾ ਆਦੇਸ਼ ਜਾਰੀ ਕਰਨ ਦੀ ਸੁੰਤਤਰਤਾ ਹੈ । ਅਦਾਲਤ ਨੇ ਇਸ ਪਟੀਸ਼ਨ ਤੇ 4 ਹਫਤਿਆਂ ਅੰਦਰ ਜਬਾਵ ਦੇਣ ਲਈ ਕਿਹਾ ਹੈ ।