by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : 'ਆਪ' ਸਰਕਾਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਲੋਂ ਆਟੋ ਰਿਕਸ਼ਾ ਚਾਲਕ ਦੇ ਘਰ ਖਾਣਾ ਖਾਣ ਤੋਂ ਬਾਅਦ ਹੁਣ ਕਾਂਗਰਸ ਵਲੋਂ ਇਸ ਨੂੰ ਡਰਾਮਾ ਦੱਸਿਆ ਜਾ ਰਿਹਾ ਹੈ। ਦੱਸ ਦਈਏ ਕਿ ਕੇਜਰੀਵਾਲ ਨੇ ਅਹਿਮਦਾਬਾਦ 'ਚ ਇਕ ਆਟੋ ਰਿਕਸ਼ਾ ਚਾਲਕ ਦੇ ਘਰ ਖਾਣਾ ਖਾਣ ਦਾ ਸੱਦਾ ਸਵੀਕਾਰ ਕਰ ਲਿਆ ਸੀ। ਜਿਸ ਤੋਂ ਬਾਅਦ ਕੇਜਰੀਵਾਲ ਆਟੋ ਵਿੱਚ ਸਫ਼ਰ ਕਰਕੇ ਉਸ ਦੇ ਘਰ ਗਏ ਸੀ।
ਇਸ ਦੌਰਾਨ ਜਦੋ ਪੁਲਿਸ ਨੇ ਕੇਜਰੀਵਾਲ ਨੂੰ ਰੋਕਿਆ ਤਾਂ ਕੇਜਰੀਵਾਲ ਨੇ ਪੁਲਿਸ ਅਧਿਕਾਰੀਆਂ ਨੂੰ ਕਿਹਾ ਕਿ ਮੈਨੂੰ ਤੁਹਾਡੀ ਸੁਰੱਖਿਆ ਦੀ ਜਰੂਰਤ ਨਹੀਂ ਹੈ ,ਤੁਸੀਂ ਆਟੋ ਵਿੱਚ ਯਾਤਰਾ ਕਰਨ ਦੀ ਇਜਾਜ਼ਤ ਕਿਉ ਨਹੀਂ ਦੇ ਰਹੇ ਹੋ । ਇਸ ਸਭ 'ਤੇ ਕਾਂਗਰਸ ਦੇ ਪਰਗਟ ਸਿੰਘ ਨੇ ਕਿਹਾ ਕਿ ਜੇਕਰਿਵਾਲ ਕੋਲ 2 ਜ਼ੈਡ ਸੁਰੱਖਿਆ ਹੈ, ਉਹ ਹੁਣ ਤੱਕ ਕਾਰਾ ਤੇ 1.50 ਕਰੋੜ ਰੁਪਏ ਖਰਚ ਚੁੱਕੇ ਹਨ ਹੁਣ ਉਹ ਆਟੋ ਰਿਕਸ਼ਾ ਵਿੱਚ ਸਫ਼ਰ ਕਰਨ ਦਾ ਡਰਾਮਾ ਕਿਵੇਂ ਕਰ ਰਹੇ ਹਨ।