ਨਿਊਜ਼ ਡੈਸਕ (ਰਿੰਪੀ ਸ਼ਰਮਾ) : ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਭੇਟ ਕੀਤੇ 5 ਕਰੋੜ ਰੁਪਏ ਦੇ ਗਹਿਣੇ ਤੇ ਸੋਨੇ ਦੀਆਂ ਵਸਤੂਆਂ ਨਕਲੀ ਨਿਕਲਿਆ ਹਨ ਸੀ। ਭੇਟ ਦੇ ਨਕਲੀ ਹੋਣ ਦੇ ਮਾਮਲੇ ਵਿੱਚ ਤਖਤ ਸ੍ਰੀ ਪਟਨਾ ਸਾਹਿਬ ਦੇ ਪੰਜ ਪਿਆਰਿਆ ਨਾਲ ਮੀਟਿੰਗ ਕਰਕੇ ਸਾਬਕਾ ਜਥੇਦਾਰ ਗਿਆਨੀ ਰਣਜੀਤ ਸਿੰਘ ਨੂੰ ਤਨਖਾਹੀਆ ਕਰਾਰ ਦੇ ਦਿੱਤਾ ਹੈ ਜਦਕਿ ਪੰਜਾਬ ਦੇ ਵਸਨੀਕ ਗੁਰਵਿੰਦਰ ਸਿੰਘ ਸਮਰਾ ਨੂੰ ਮਨਾਂ ਦੇ ਬਾਵਜੂਦ ਵੀ ਮੀਡੀਆ ਨੂੰ ਬਿਆਨ ਦੇਣ ਦੇ ਮਾਮਲੇ 'ਚ ਤਖ਼ਤ ਪਟਨਾ ਸਾਹਿਬ ਦੇ ਮਰਿਆਣਾ ਨੂੰ ਠੇਸ ਪਹੁੰਚਾਉਣ ਦੇ ਦੋਸ਼ ਵਿੱਚ ਧਾਰਮਿਕ ਸਜ਼ਾ ਸੁਣਾਈ ਗਈ ਹੈ।
ਉਨ੍ਹਾਂ ਨੂੰ ਇਕ ਅਖੰਡ ਪਾਠ, 1100 ਕੜਾਹ ਪ੍ਰਸ਼ਾਦ ਤੇ 3 ਦਿਨਾਂ ਤਕ ਭਾਂਡੇ ਤੇ ਜੋੜਾ ਘਰ ਵਿੱਚ ਸੇਵਾ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਵਿੱਚ ਤਖਤ ਸ਼੍ਰੀ ਹਰਿਮੰਦਰ ਸਾਹਿਬ ਦੇ ਪ੍ਰਬੰਧਕ ਕਮੇਟੀ ਦੇ ਤਤਕਾਲੀ ਚੇਅਰਮੈਨ ਸਵਰਗੀ ਅਵਤਾਰ ਸਿੰਘ ਦੇ ਹੁਕਮਾਂ ਤੇ ਸਿੱਖ ਸੰਗਤਾਂ ਦੇ ਸ਼ੱਕ ਪੈਣ 'ਤੇ ਜਾਂਚ ਕਰਵਾਈ ਗਿਆ ਸੀ। ਜਿਸ ਵਿੱਚ ਇਹ ਸਾਹਮਣੇਆਇਆ ਸੀ ਕਿ ਇਸ ਵਿੱਚ ਸੋਨੇ ਦੀ ਸੁੱਧਤਾ ਬਹੁਤ ਘੱਟ ਹੈ । ਫਿਲਹਾਲ ਇਸ ਮਾਮਲੇ ਨੂੰ ਲੈ ਕੇ ਇਕ ਟੀਮ ਦਾ ਗਠਨ ਵੀ ਕੀਤਾ ਗਿਆ ਹੈ, ਜੋ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰੇਗੀ ।