by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਰਾਜਸਥਾਨ ਤੋਂ ਇਕ ਮਾਮਲਾ ਸਾਹਮਣੇ ਆਇਆ ਹੈ, ਜਿਥੇ ਇਕ ਨੌਜਵਾਨ ਨੇ ਅਗਨੀਵੀਰ ਸੈਨਾ ਦੀ ਭਰਤੀ ਦੌਰਾਨ ਕੱਦ ਵਧਾਉਣ ਲਈ ਸਭ ਤੋਂ ਅਨੋਖਾ ਜੁਗਾੜ ਲਗਾਇਆ ਹੈ ਜੋ ਕਿ ਸਭ ਨੂੰ ਹੈਰਾਨ ਕਰ ਦੇਵੇਗਾ। ਦੱਸ ਦਈਏ ਕਿ ਇਕ ਉਮੀਦਵਾਰ ਆਪਣਾ ਕੱਦ ਵਧਾਉਣ ਲਈ ਅੱਡੀ ਹੇਠਾਂ ਸਿੱਕੇ ਲਗਾ ਕੇ ਪਹੁੰਚ ਗਿਆ। ਟੈਸਟ ਦੌਰਾਨ ਫੋਜ ਦੇ ਜਵਾਨਾਂ ਨੇ ਉਸ ਉਮੀਦਵਾਰ ਨੂੰ ਫੜ ਲਿਆ ਸੀ ਜਦੋ ਫੋਜੀ ਜਵਾਨ ਨੇ ਉਸ ਉਮੀਦਵਾਰ ਨੂੰ ਫੜਿਆ ਤਾਂ ਉਨ੍ਹਾਂ ਨੇ ਜਦੋ ਉਮੀਦਵਾਰ ਦੇ ਪੈਰ ਦੀ ਚਮੜੀ ਦੇ ਅੰਦਰ ਚਿਪਕਾਇਆ ਸਿੱਕਾ ਦੇਖਿਆ, ਉਹ ਵੀ ਹੈਰਾਨ ਰਹਿ ਗਏ। ਫਿਲਹਾਲ ਪੁਲਿਸ ਨੇ ਕੋਈ ਮਾਮਲਾ ਦਰਜ ਨਹੀਂ ਕੀਤਾ ਹੈ। ਕਾਬੂ ਉਮੀਦਵਾਰ ਹਨੂੰਮਾਨਗੜ੍ਹ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ । ਪੁਲਿਸ ਅਧਿਕਾਰੀ ਨੇ ਕਿਹਾ ਕਿ ਇਸ ਸਬੰਧੀ ਕੋਈ ਸ਼ਿਕਾਇਤ ਨਹੀਂ ਮਿਲੀ ਹੈ ਹਾਲਾਂਕਿ 3 ਦਿਨ ਪਹਿਲਾ 3 ਉਮੀਦਵਾਰਾ ਸਬੰਧੀ ਦਸਤਾਵੇਜ਼ਾਂ ਨੂੰ ਲੈ ਕੇ ਮਾਮਲਾ ਦਰਜ ਕੀਤਾ ਗਿਆ ਸੀ।