by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬ ਦੇ ਮੁੱਖ ਮਨੀਰੀ ਭਗਵੰਤ ਮਾਨ ਤੇ ਕੇਜਰੀਵਾਲ ਜਿਥੇ ਹਿਮਾਚਲ ਚੋਣਾਂ ਨੂੰ ਲੈ ਕੇ ਰੈਲੀ ਪ੍ਰਚਾਰ ਕਰ ਰਹੇ ਹਨ। ਉਥੇ ਹੀ ਪੰਜਾਬ 'ਚ 'ਆਪ' ਪਾਰਟੀ ਦੇ ਵਿਧਾਇਕ ਜਸਵੰਤ ਸਿੰਘ ਨੂੰ ED ਨੇ ਘੇਰਾ ਪਾ ਲਿਆ ਹੈ। ਵਿਧਾਇਕ ਜਸਵੰਤ ਸਿੰਘ ਦੀਆਂ ਮੁਸ਼ਕਲਾਂ ਵੱਧ ਰਿਹਾ ਹਨ ED ਨੇ ਵਿਧਾਇਕ ਦੇ ਘਰ ਤੇ ਹੋਰ ਵੀ ਕਈ ਟਿਕਾਣਿਆਂ ਤੇ ਛਾਪੇਮਾਰੀ ਕੀਤੀ ਹੈ। ਦੱਸ ਦਈਏ ਕਿ ਵਜਸਵੰਤ ਸਿੰਘ 'ਆਪ' ਪਾਰਟੀ ਵਲੋਂ ਅਮਰਗੜ ਦੇ ਵਿਧਾਇਕ ਹਨ। ਜਿਨ੍ਹਾਂ ਦੇ ਘਰ ਫੈਕਟਰੀ ਸਮੇਤ ਉਕਤ ਥਾਵਾਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਫਿਲਹਾਲ ED ਵਲੋਂ ਪੁੱਛਗਿੱਛ ਤੇ ਛਾਪੇਮਾਰੀ ਲਗਾਤਾਰ ਕੀਤੀ ਜਾ ਰਹੀ ਹੈ ।