by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਅੱਜ ਹਰਿਆਣਾ ਦੇ ਆਦਮਪੁਰ 'ਚ 'ਤਿਰੰਗਾ ਯਾਤਰਾ' ਕਰਨਗੇ। ਦੱਸ ਦਈਏ ਕਿ ਕੇਜਰੀਵਾਲ 2 ਦਿਨ ਦੌਰੇ ਤੇ ਹਰਿਆਣਾ ਪਹੁੰਚੇ ਹਨ। ਇਸ ਮੌਕੇ 'ਤੇ ਉਨ੍ਹਾਂ ਦੇ ਨਾਲ ਪੰਜਾਬ ਦੇ CM ਮਾਨ ਵੀ ਹਨ। ਕਿਹਾ ਜਾ ਰਿਹਾ ਹੈ ਕਿ 'ਤਿਰੰਗਾ ਯਾਤਰਾ' ਆਦਮਪੁਰ ਦੇ ਕ੍ਰਾਂਤੀ ਚੋਂਕ ਤੋਂ ਸ਼ੁਰੂ ਹੋਵੇਗੀ। ਇਸ ਤੋਂ ਬਾਅਦ ਕੇਜਰੀਵਾਲ ਇਸ ਰੈਲੀ ਨੂੰ ਸਵਧਿਤ ਕਰਨਗੇ ਜ਼ਿਕਰਯੋਗ ਹੈ ਕਿ ਬਿਸ਼ਨੋਈ ਕਾਂਗਰਸ ਵਿੱਚ ਸ਼ਾਮਿਲ ਹੋ ਗਏ ਹਨ। ਆਦਮਪੁਰ ਸੀਟ ਨੂੰ ਬਿਸ਼ਨੋਈ ਦਾ ਗੜ ਕਿਹਾ ਜਾਂਦਾ ਹੈ।