by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਸੁਪਰੀਮ ਕੋਰਟ ਸਹੀ ਨਹੀ ਕੀਤਾ ਹੈ। ਪੰਜਾਬ ਕੋਲ ਪੀਣ ਲਈ ਪਾਣੀ ਨਹੀਂ ਹੈ ਤਾਂ ਉਹ ਹਰਿਆਣਾ ਨੂੰ ਪਾਣੀ ਕਿਵੇਂ ਦੇਵੇਗਾ। ਰਾਜੇਵਾਲ ਨੇ ਕਿਹਾ ਕਿ ਇਹ ਸਭ ਸਿਆਸੀ ਮੁੱਦਾ ਬਣਾਇਆ ਜਾ ਰਿਹਾ ਹੈ। ਪੰਜਾਬ 'ਚ ਪਾਣੀ ਦੀ ਘਾਟ ਹੈ।
ਉਨ੍ਹਾਂ ਨੇ ਕਿਹਾ ਮੈ ਹਰਿਆਣਾ ਵਿੱਚ ਮੀਟਿੰਗ ਤੋਂ ਪਹਿਲਾ CM ਨੂੰ ਪੱਤਰ ਵੀ ਲਿਖਿਆ ਸੀ ਪਰ ਸਰਕਾਰ ਨੇ ਉਨ੍ਹਾਂ ਦੀ ਗੱਲ ਦਾ ਕੋਈ ਜਵਾਬ ਨਹੀਂ ਦਿੱਤਾ। ਇਸ ਮੁੱਦੇ 'ਤੇ ਕਿਸੇ ਵੀ ਤਰਾਂ ਦੀ ਸਿਆਸਤ ਨਹੀ ਹੋਣੀ ਚਾਹੀਦੀ ਹੈ । ਰਾਜੇਵਾਲ ਨੇ ਕਿਹਾ ਕਿ ਆਉਣ ਵਾਲੀ ਸਮੇ 'ਚ ਅਸੀਂ ਇਸ ਮੁੱਦੇ 'ਤੇ ਵੱਡੀ ਲੜਾਈ ਲੜਨ ਜਾ ਰਹੇ ਹਾਂ। ਉਨ੍ਹਾਂ ਦੀ ਜਥੇਬੰਦੀ ਨਵੰਬਰ ਮਹੀਨੇ ਤੋਂ ਮੁਹਾਲੀ 'ਚ ਪੱਕਾ ਮੋਰਚਾ ਖੋਲੇਗੀ। ਉਨ੍ਹਾਂ ਨੇ ਕਿਹਾ ਕਿ ਸਰਕਾਰ ਵਲੋਂ ਪਸ਼ੂਆਂ ਵਿੱਚ ਫੈਲੀ ਬਿਮਾਰੀ ਦਾ ਕੋਈ ਮੁਆਵਜ਼ਾ ਨਹੀਂ ਦਿੱਤਾ ਗਿਆ ਹੈ ।