ਨਿਊਜ਼ ਡੈਸਕ (ਰਿੰਪੀ ਸ਼ਰਮਾ) : ਮੋਗਾ ਤੋਂ ਇਕ ਮਾਮਲਾ ਸਾਹਮਣੇ ਆਇਆ ਹੈ, ਜਿਥੇ ਇਕ ਵਿਅਕਤੀ ਵਲੋਂ ਵਿਆਹ ਤੋਂ ਬਾਅਦ ਆਪਣੀ ਪ੍ਰੇਮਿਕਾ ਨਾਲ ਸਬੰਧ ਤੋੜਨ 'ਤੇ ਧਮਕੀਆਂ ਮਿਲਣ ਤੋਂ ਤੰਗ ਹੋ ਕੇ ਉਸ ਨੇ ਖ਼ੁਦਕੁਸ਼ੀ ਕਰ ਲਈ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪ੍ਰੀਤਕ ਦੀ ਪਤਨੀ ਨੇ ਕਿਹਾ ਕਿ ਉਸ ਦੇ ਪਤੀ ਜੁਝਾਰ ਸਿੰਘ ਦੇ ਵਿਆਹ ਤੋਂ ਪਹਿਲਾ ਗਗਨਦੀਪ ਨਾਲ ਪ੍ਰੇਮ ਸਬੰਧ ਸੀ ਪਰ ਉਹ ਵਿਆਹ ਤੋਂ ਬਾਅਦ ਵੀ ਮੇਰੇ ਪਤੀ ਨਾਲ ਗੱਲ ਕਰਦੀ ਸੀ , ਮੇਰੇ ਪਤੀ ਨੇ ਉਸ ਨਾਲ ਸਾਰੇ ਸਬੰਧ ਤੋੜ ਲਏ ਸੀ ਫਿਰ ਵੀ ਉਹ ਮੇਰੇ ਪਤੀ ਨੂੰ ਧਮਕੀਆਂ ਦਿੰਦੀ ਸੀ ਤੇ ਉਸ ਨੂੰ ਸਬੰਧ ਰੱਖਣ ਲਈ ਮਜ਼ਬੂਰ ਕਰਦੀ ਸੀ ।
ਮੇਰੇ ਪਤੀ ਨੇ ਉਸ ਨੂੰ ਬਹੁਤ ਵਾਰ ਸਮਝਾਉਣ ਦੀ ਕੋਸ਼ਿਸ਼ ਵੀ ਕੀਤੀ। ਮ੍ਰਿਤਕ ਦੀ ਪਤਨੀ ਨੇ ਕਿਹਾ ਕਿ ਗਗਨਦੀਪ ਦੀ ਭੈਣ ਨੇ ਸਾਨੂੰ ਵੱਖ ਵੱਖ ਨੰਬਰਾ ਤੋਂ ਫੋਨ ਕਰਕੇ ਤੰਗ ਪਰੇਸ਼ਾਨ ਕੀਤਾ ਤੇ ਸਾਨੂੰ ਧਮਕੀਆਂ ਵੀ ਦਿੱਤਾ। ਜਿਸ ਤੋਂ ਬਾਅਦ ਮੇਰੇ ਪਤੀ ਨੇ ਕੋਈ ਜ਼ਹਿਰੀਲੀ ਦਵਾਈ ਖਾ ਕੇ ਖ਼ੁਦਕੁਸ਼ੀ ਕਰ ਲਈ ਹੈ । ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਵਲੋਂ ਇਸ ਮਾਮਲੇ ਦੀ ਗੰਭੀਰਤਾ ਨਾਲ ਕਾਰਵਾਈ ਕੀਤੀ ਜਾ ਰਹੀ ਹੈ।