by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਰਾਜਸਥਾਨ ਤੋਂ ਇਕ ਵੱਡੀ ਖਬਰ ਸਾਹਮਣੇ ਆ ਰਹੀ ਹੈ, ਜਿਥੇ DC ਕੁਲੈਕਟਰ ਰਵਿੰਦਰ ਨੇ ਇਕ ਪੀੜਤ ਗਰਭਵਤੀ ਮਹਿਲਾ ਨੂੰ ਖੂਨਦਾਨ ਦੇ ਕੇ ਉਸ ਦੀ ਜਾਨ ਬਚਾਈ ਹੈ। ਦੱਸ ਦਈਏ ਕਿ ਗਰੀਬ ਪਰਿਵਾਰ ਦੀ ਧੀ ਦੀ ਜਾਨ ਬਚਾਉਣ ਲਈ ਜਦੋ DC ਖੁਦ ਖੂਨ ਦੇਣ ਲਈ ਪਹੁੰਚੇ ਤਾਂ ਡਾਕਟਰ ਵੀ ਹੈਰਾਨ ਰਹੀ ਗਏ ਸੀ। ਦੱਸਿਆ ਜਾ ਰਿਹਾ ਹੈ ਕਿ DC ਨੇ ਖੁਦ ਹੀ ਨਹੀਂ ਸਗੋਂ 4 ਹੋਰ ਲੋਕ ਖੂਨ ਦਾ ਪ੍ਰਬੰਧ ਕੀਤਾ।
ਇਸ ਦੇ ਨਾਲ ਹੀ ਪਰਿਵਾਰ ਨੇ DC ਦਾ ਧੰਨਵਾਦ ਕੀਤਾ ।ਜ਼ਿਕਰਯੋਗ ਹੈ ਕਿ ਇਕ ਔਰਤ ਅੰਜਲੀ ਮੀਨਾ ਨੂੰ ਜਣੇਪੇ ਦੇ ਦਰਦ ਕਾਰਨ ਹਸਪਤਾਲ 'ਚ ਦਾਖਿਲ ਕਰਵਾਇਆ ਗਿਆ ਸੀ। ਉਸ ਦੌਰਾਨ ਹੀ ਡਾਕਟਰਾਂ ਨੇ ਕਿਹਾ ਕਿ ਪੀੜਤ ਅੰਜਲੀ ਨੂੰ ਅਨੀਮੀਆ ਹੈ। ਜਿਸ ਕਾਰਨ ਉਸ ਨੂੰ 5 ਯੂਨਿਟ ਖੂਨ ਦੀ ਜਰੂਰਤ ਪੈ ਗਈ ਸੀ। ਕਿਸੇ ਵੀ ਜਗ੍ਹਾ ਤੋਂ ਖੂਨ ਦਾ ਪ੍ਰਬੰਧ ਨਾ ਹੋਣ ਤੋਂ ਬਾਅਦ DC ਨੇ ਖੁਦ ਹੀ ਖੂਨਦਾਨ ਦੇਣ ਦਾ ਫੈਸਲਾ ਕੀਤਾ ।