ਨਿਊਜ਼ ਡੈਸਕ (ਰਿੰਪੀ ਸ਼ਰਮਾ) : ਬਹਿਬਲ ਕਲਾਂ ਮਾਮਲੇ 'ਚ ਸ਼੍ਰੀਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅੱਜ SIT 'ਚ ਪੇਸ਼ੀ ਹੋਈ ਸੀ। ਇਸ ਦੌਰਾਨ ਸੁਖਬੀਰ ਬਾਦਲ ਕੋਲੋਂ 3 ਘੰਟੇ ਦੀ ਪੁੱਛਗਿੱਛ ਕੀਤੀ ਗਈ ਸੀ। ਜ਼ਿਕਰਯੋਗ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਬਾਅਦ ਗੋਲੀਬਾਰੀ ਮਾਮਲੇ ਦੀ ਜਾਂਚ ਕਰ ਰਹੀ। SIT ਵਲੋਂ ਸੁਖਬੀਰ ਬਾਦਲ ਤੋਂ ਪੁੱਛਗਿੱਛ ਕੀਤੀ ਗਈ ਹੈ। ਇਸ ਮਾਮਲੇ ਨੂੰ ਲੈ ਕੇ ਕਈ ਪੁਲਿਸ ਮੁਲਾਜਮਾਂ ਕੋਲੋਂ ਵੀ ਜਾਂਚ ਕੀਤੀ ਗਈ ਸੀ।
ਇਸ ਮਾਮਲੇ ਕਾਰਨ ਸਿਆਸਤ ਕਾਫੀ ਭੱਖਦੀ ਨਜ਼ਰ ਆ ਰਹੀ ਸੀ । ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਦੇ ਲੋਕ ਚਾਹੁੰਦੇ ਹਨ ਕਿ ਉਨ੍ਹਾਂ ਨੂੰ ਬੇਅਦਬੀ ਮਾਮਲੇ ਵਿੱਚ ਇਨਸਾਫ ਮਿਲੇ, ਜੋ ਵੀ ਇਸ ਮਾਮਲੇ ਵਿੱਚ ਦੋਸ਼ੀ ਹਨ। ਉਨ੍ਹਾਂ 'ਤੇ ਸਖਤ ਕਾਰਵਾਈ ਕੀਤੀ ਜਾਵੇ । ਬਾਦਲ ਨੇ ਕਿਹਾ ਕਿ ਜਦੋ ਬੇਅਦਬੀ ਕਾਂਡ ਹੋਇਆ ਸੀ, ਉਸ ਸਮੇ ਮੈ ਗ੍ਰਹਿ ਮੰਤਰੀ ਸੀ, ਇਸ ਤੋਂ ਪਹਿਲਾਂ ਵੀ SIT ਨੇ ਮੈਨੂੰ ਸਮੰਨ ਜਾਰੀ ਕੀਤੇ ਸੀ । ਫਿਲਹਾਲ SIT ਵਲੋਂ ਇਸ ਮਾਮਲੇ ਦੀ ਜਾਂਚ ਗੰਭੀਰਤਾ ਨਾਲ ਕੀਤੀ ਜਾ ਰਹੀ ਹੈ ।