by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬ ਦੇ ਵੀਕੇ ਦੀ ਛੁੱਟੀ 4 ਤਰੀਖ ਤੱਕ ਖ਼ਤਮ ਹੋ ਗਈ ਹੈ। ਉਨ੍ਹਾਂ ਦੀ ਵਾਪਸੀ ਤੋਂ ਪਹਿਲਾ ਹੀ ਪੰਜਾਬ ਸਰਕਾਰ ਨੇ ਨਵੇਂ ਹੁਕਮ ਜਾਰੀ ਕੀਤੇ ਹਨ। ਵੀਕੇ ਨੂੰ ਪੰਜਾਬ ਪੁਲਿਸ ਹਾਊਸਿੰਗ ਕਾਰਪੋਰੇਸ਼ਨ ਦਾ ਚੇਅਰਮੈਨ ਬਣਾ ਦਿੱਤਾ ਗਿਆ ਹੈ ਤੇ ਗੌਰਵ ਯਾਦਵ DGP ਬਣੇ ਰਹਿਣਗੇ । ਦੱਸ ਦਈਏ ਕਿ ਇਹ ਅਹੁਦਾ ਦਿਨਕਰ ਗੁਪਤਾ ਦੇ ਐਨਆਈਏ ਮੁਖੀ ਬਣਨ ਤੋਂ ਬਾਅਦ ਖਾਲੀ ਹੋ ਗਿਆ ਸੀ ਕਿਉਕਿ ਨਵੇਂ ਨਿਯਮਾਂ ਅਨੁਸਾਰ DGP ਨੂੰ ਉਸ ਦੇ ਅਹੁਦੇ ਤੋਂ 2 ਸਾਲ ਪਹਿਲਾ ਨਹੀਂ ਹਟਾਇਆ ਜਾ ਸਕਦਾ ਹੈ । ਸਰਕਾਰ ਨੇ DGP ਭਾਵਡਾ ਤੇ ਦਬਾਅ ਬਣਾਉਣ ਲਈ ਉਨ੍ਹਾਂ ਨੂੰ ਸਿੱਧੂ ਦੀ ਸੁਰੱਖਿਆ 'ਚ ਕਮੀ ਨੂੰ ਲੈ ਕੇ ਨੋਟਿਸ ਜਾਰੀ ਕਰ ਕੇ ਉੱਤਰ ਪ੍ਰਦੇਸ਼ ਦੇ DGP ਮੁਕੁਲ ਗੋਇਲ ਨੂੰ ਹਟਾਏ ਜਾਣ ਵਾਲੇ ਤਰੀਕੇ ਨੂੰ ਅਪਣਾਇਆ ਸੀ ।