by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਕਰਨਾਟਕ ਤੋਂ ਇਕ ਮਾਮਲਾ ਸਾਹਮਣੇ ਆਇਆ ਹੈ, ਜਿਥੇ ਇਕ ਭਾਜਪਾ ਵਿਧਾਇਕ ਅਰਵਿੰਦ ਨੇ ਇਕ ਔਰਤ ਨਾਲ ਬਦਸਲੂਕੀ ਕੀਤੀ ਤੇ ਉਸ ਨੂੰ ਗਾਲ੍ਹਾਂ ਵੀ ਕੱਢਿਆ ਹਨ। ਇਹ ਵੀਡੀਓ ਸੋਸ਼ਲ ਮੀਡਿਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਜਿਸ ਵਿੱਚ ਵਿਧਾਇਕ ਵਲੋਂ ਔਰਤ ਨਾਲ ਗਲਤ ਵਿਵਹਾਰ ਕੀਤਾ ਜਾ ਰਿਹਾ ਹੈ ਜਦੋ ਔਰਤ ਨੇ ਵਿਧਾਇਕ ਨੂੰ ਸ਼ਿਕਾਇਤ ਪੱਤਰ ਦੇਣ ਲਈ ਬੁਲਾਇਆ ਤਾਂ ਉਸ ਸਮੇ ਭਾਜਪਾ ਵਿਧਾਇਕ ਨੇ ਗੁੱਸੇ 'ਚ ਉਸ ਔਰਤ ਨੂੰ ਗਾਲ੍ਹਾਂ ਵੀ ਕੱਢਿਆ ਤੇ ਬਦਸਲੂਕੀ ਵੀ ਕੀਤੀ ਹੈ। ਭਾਜਪਾ ਆਗੂ ਉਸ ਔਰਤ ਦੇ ਕਾਗਜ਼ ਪਾੜਦੇ ਵੀ ਦਿਖਾਈ ਦੇ ਰਹੇ ਹਨ। ਇਸ ਸਾਰੀ ਘਟਨਾ ਤੋਂ ਬਾਅਦ ਵੀ ਵਿਧਾਇਕ ਨੇ ਪੁਲਿਸ ਨੂੰ ਬੋਲਿਆ ਕਿ ਉਹ ਔਰਤ ਨੂੰ ਹਿਰਾਸਤ ਵਿੱਚ ਲੈਣ।