by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਅਮਰੀਕਾ ਦੇ ਇਕ ਵਿਅਕਤੀ ਦੀ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਜਿਸ 'ਚ ਅਮਰੀਕੀ ਨਾਗਰਿਕ ਭਾਰਤੀ ਖ਼ਿਲਾਫ਼ ਨਸਲੀ ਟਿੱਪਣੀ ਕਰਦਾ ਦਿਖਾਈ ਦੇ ਰਿਹਾ ਹੈ । ਇਸ ਵੀਡੀਓ ਵਿੱਚ ਭਾਰਤੀ ਵਿਅਕਤੀ ਨੂੰ 'ਪੈਰਾਸਾਈਟ' ਤੇ 'ਨਸਲਕੁਸ਼ੀ' ਕਹਿ ਨੇ ਬੁਲਾਇਆ ਗਿਆ ਹੈ। ਵੀਡੀਓ'ਚ ਜੋ ਭਾਰਤੀ ਵਿਅਕਤੀ ਹੈ, ਉਸ ਦੀ ਹਾਲੇ ਪਛਾਣ ਨਹੀਂ ਹੋ ਪਾਈ ਹੈ ।
ਵੀਡੀਓ 'ਚ ਇਕ ਵਿਅਕਤੀ ਵਲੋਂ ਕਿਹਾ ਜਾ ਰਹੀ ਹੈ ਕਿ 'ਮੇਰੀ ਫਿਲਮ ਬਣਾਉਣ ਬੰਦ ਕਰੋ, ਉਸ ਦੌਰਾਨ ਹੀ ਅਮਰੀਕੀ ਨਾਗਰਿਕ ਨੇ ਕਿਹਾ ਕਿ ਉਸ ਨੂੰ ਫਿਲਮ ਬਣਾਉਣ ਦਾ ਅਧਿਕਾਰ ਹੈ ਕਿਉਕਿ ਉਹ ਇਸ ਦੇਸ਼ ਦਾ ਹੈ। ਵੀਡੀਓ ਵਿੱਚ ਜਦੋ ਭਾਰਤੀ ਵਿਅਕਤੀ ਨੇ ਕਿਹਾ ਕਿ ਤੁਸੀਂ ਮੇਰੀ ਵੀਡੀਓ ਕਿਉ ਬਣਾ ਰਹੇ ਹੋ ਤਾਂ ਉਸ ਨੇ ਕਿਹਾ ਕਿ ਮੈ ਅਮਰੀਕਾ ਤੋਂ ਹਾਂ ਤੇ ਅਮਰੀਕਾ 'ਚ ਭਾਰਤੀ ਲੋਕ ਬਹੁਤ ਜ਼ਿਆਦਾ ਹਨ। ਤੁਸੀਂ ਆਪਣੇ ਦੇਸ਼ 'ਚ ਕਿਉ ਨਹੀ ਜਾਂਦੇ ਹੋ, ਇਸ ਦੌਰਾਨ ਹੀ ਭਾਰਤੀ ਵਿਅਕਤੀ ਉਥੋਂ ਚੱਲ ਜਾਂਦਾ ਹੈ।