by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬ 'ਚ ਨਸ਼ੇ ਕਾਰਨ ਕਈ ਘਰ ਦੇ ਚਿਰਾਗ਼ ਮਾਪਿਆਂ ਤੋਂ ਦੂਰ ਹੋਏ ਹਨ। ਚੋਹਲਾ ਸਾਹਿਬ ਤੋਂ ਇਕ ਦੁੱਖਦਾਈ ਖ਼ਬਰ ਸਾਹਮਣੇ ਆਈ ਹੈ, ਜਿਥੇ ਇਕ ਪਰਿਵਾਰ ਦੇ 2 ਪੁੱਤਰਾਂ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਕਿਸਾਨ ਪਰਿਵਾਰ ਦੇ ਵੱਡੇ ਬੇਟੇ ਅੰਗਰੇਜ ਸਿੰਘ ਦੀ ਪਹਿਲਾ ਹੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋਈ ਸੀ। ਮ੍ਰਿਤਕ ਦੀ ਆਤਮਿਕ ਸ਼ਾਤੀ ਲਈ ਭੋਗ ਪਾਇਆ ਜਾਣਾ ਸੀ, ਉਸ ਤੋਂ ਪਹਿਲਾ ਹੀ ਉਸ ਦੇ ਛੋਟੇ ਬੇਟੇ ਗੁਰਮੇਲ ਸਿੰਘ ਦੀ ਵੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਗਈ ਹੈ। ਪਰਿਵਾਰਿਕ ਮੈਬਰਾਂ ਨੇ ਦੱਸਿਆ ਕਿ ਦੋਵੇ ਹੀ ਨਸ਼ੇ ਦੇ ਆਦਿ ਸੀ ਤੇ ਉਹ ਮੁੰਦਰਾਂ ਸ਼ਹਿਰ 'ਚ ਕੰਮ ਕਰਦੇ ਸੀ। ਅੰਗਰੇਜ ਸਿੰਘ 2 ਬੱਚਿਆਂ ਦਾ ਪਿਤਾ ਸੀ ਪਰ ਗੁਰਮੇਲ ਸਿੰਘ ਦਾ ਅਗਲੇ ਮਹੀਨੇ ਹੀ ਵਿਆਹ ਰੱਖਿਆ ਗਿਆ ਸੀ । ਫਿਲਹਾਲ ਪਰਿਵਾਰ ਨੇ ਪੁਲਿਸ ਨੂੰ ਕਿਸੇ ਵੀ ਤਰਾਂ ਦੀ ਕਾਰਵਾਈ ਕਰਨ ਤੋਂ ਮਨਾਂ ਕਰ ਦਿੱਤਾ ਹੈ ।