by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਮੱਧ ਪ੍ਰਦੇਸ਼ ਤੋਂ ਇਕ ਮਾਮਲਾ ਸਾਹਮਣੇ ਆਇਆ ਹੈ, ਜਿਥੇ ਆਪਣੀ ਗਰਭਵਤੀ ਪਤਨੀ ਨੂੰ ਠੇਲ੍ਹੇ 'ਤੇ ਬਿਠਾ ਕੇ ਉਸ ਦਾ ਪਤੀ ਉਸ ਨੂੰ ਹਸਪਤਾਲ ਲੈ ਕੇ ਪਹੁੰਚਿਆ ਹੈ। ਇਸ ਮਾਮਲੇ ਤੋਂ ਬਾਅਦ ਅਧਿਕਾਰੀਆਂ ਵਲੋਂ ਜਾਂਚ ਦੇ ਹੁਕਮ ਦਿੱਤੇ ਗਏ ਹਨ । ਦੱਸ ਦਈਏ ਕਿ ਸੋਸ਼ਲ ਮੀਡਿਆ 'ਤੇ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਜਿਸ 'ਚ ਕੈਲਾਸ਼ ਆਪਣੀ ਪਤਨੀ ਨੂੰ ਠੇਲ੍ਹੇ 'ਤੇ ਲੈ ਕੇ ਹਸਪਤਾਲ ਲਿਜਾਂਦਾ ਵਿਖਾਈ ਦੇ ਰਿਹਾ ਹੈ। ਉਸ ਨੇ ਕਿਹਾ ਕਿ ਉਸ ਦੀ ਪਤਨੀ ਨੂੰ ਜਣੇਪੇ ਦੀਆਂ ਦਰਦਾਂ ਹੋਣ ਲੱਗਿਆ ਤਾਂ ਐਂਬੂਲੈਸ ਨਾ ਆਉਣ ਕਾਰਨ ਉਸ ਨੂੰ ਠੇਲ੍ਹੇ 'ਤੇ ਹੀ ਹਸਪਤਾਲ ਲੈ ਕੇ ਜਾਣਾ ਪਾ ਰਿਹਾ ਹੈ । ਉਸ ਨੇ ਕਿਹਾ ਜਦੋ ਉਹ ਹਸਪਤਾਲ ਪਹੁੰਚਿਆ ਤਾਂ ਉਥੇ ਡਾਕਟਰ ਜਾਂ ਸਟਾਫ ਮੌਜੂਦ ਨਹੀਂ ਸੀ । ਇਸ ਤੋਂ ਬਾਅਦ ਹੀ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਜਿਸ ਤੇ ਹੁਣ ਅਧਿਕਾਰੀਆਂ ਨੇ ਜਾਂਚ ਦੇ ਹੁਕਮ ਦਿੱਤੇ ਹਨ ।