by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿਥੇ ਕੈਮਿਸਟਰੀ ਵਿਭਾਗ ਦੀ ਲੈਬ ਵਿੱਚ ਪੇਪਰ ਦੌਰਾਨ ਧਮਾਕਾ ਹੋਣ ਨਾਲ ਇਕ ਵਿਦਿਆਰਥੀ ਗੰਭੀਰ ਰੂਪ ਨਾਲ ਜਖ਼ਮੀ ਹੋ ਗਿਆ ਹੈ। ਜਦਕਿ ਕਿ ਦੀ ਹਾਲਤ ਗੰਭੀਰ ਬਣੀ ਹੋਈ ਹੈ। ਮੌਕੇ ਤੇ ਇਨ੍ਹਾਂ ਨੂੰ ਨਿੱਜੀ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ। ਇਸ ਧਮਾਕੇ ਨਾਲ ਸਾਰੇ ਵਿਭਾਗ ਵਿੱਚ ਹਫੜਾ ਦਫੜੀ ਮੱਚ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਵਿਦਿਆਰਥੀ RDF ਵੇਸਟ ਮਟੀਰੀਅਲ ਤੋਂ ਫਿਊਲ ਤਿਆਰ ਕਰਨ ਦਾ ਪੇਪਰ ਕਰ ਰਹੇ ਸੀ। ਇਸ ਦੌਰਾਨ ਹੀ ਗ਼ਲਤ ਕੈਮੀਕਲ ਰੀਐਕਸ਼ਨ ਕਰਨ ਨਾਲ ਧਮਾਕਾ ਹੋ ਗਿਆ ਜੋ ਕਿ ਵਿਦਿਆਰਥੀ ਦੀਆਂ ਅੱਖਾਂ ਤੇ ਚਿਹਰੇ ਤੇ ਸ਼ੀਸ਼ੇ ਦੇ ਟੁਕੜੇ ਲੱਗਣ ਕਾਰਨ ਉਹ ਗੰਭੀਰ ਜਖ਼ਮੀ ਹੋ ਗਈ ਹੈ। ਵਿਦਿਆਰਥੀਆਂ ਨੂੰ ਸੱਟਾਂ ਲੱਗਿਆ ਹਨ ਬਲਾਸਟ ਦੇ ਉਹ ਵਿਦਿਆਰਥੀ ਸਭ ਤੋਂ ਨੇੜੇ ਸੀ। ਜਿਸ ਕਾਰਨ ਉਹ ਗੰਭੀਰ ਜਖ਼ਮੀ ਹੋ ਗਈ ਸੀ। ਵਿਭਾਗ ਦੇ ਮੁਖੀ ਨੇ ਦੱਸਿਆ ਕਿ ਇਹ ਹਾਦਸਾ ਕਰਾਰ ਦਿੱਤਾ ਗਿਆ ਹੈ।