ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬ ਦੇ ਕਈ ਸੂਬਿਆਂ ਵਿੱਚ ਬੀਤੀ ਦਿਨ ਬਾਰਿਸ਼ ਦੇਖਣ ਨੂੰ ਮਿਲੀ ਸੀ। ਜਿਸ ਤੋਂ ਬਾਅਦ ਲੋਕਾਂ ਨੂੰ ਗਰਮੀ ਤੋਂ ਕਾਫੀ ਰਾਹਤ ਮਿਲ ਗਈ ਸੀ। ਹੁਣ ਫਿਰ ਪੰਜਾਬ ਦੇ ਕੁਝ ਹਿੱਸਿਆਂ ਵਿੱਚ ਬਾਰਿਸ਼ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਅਨੁਸਾਰ ਸੂਬੇ ਦੇ ਵੱਖ ਵੱਖ ਇਲਾਕਿਆਂ ਵਿੱਚ ਬਾਰਿਸ਼ ਹੋ ਸਕਦੀ ਹੈ ।ਫਿਰੋਜ਼ਪੁਰ, ਮੋਗਾ, ਬਠਿਡਾ, ਬਰਨਾਲਾ, ਜਲੰਧਰ, ਗੁਰਦਾਸਪੁਰ ਰੂਪਨਗਰ ਵਿਖੇ ਦਰਮਿਆਨੀ ਬਾਰਿਸ਼ ਹੋ ਸਕਦੀ ਹੈ।
ਮੌਸਮ ਵਿਭਾਗ ਅਨੁਸਾਰ 28 ਅਗਸਤ ਨੂੰ ਮੌਸਮ ਦਾ ਮਿਜਾਜ਼ ਅਜਿਹਾ ਹੀ ਰਹੇਗਾ ਪਰ ਮੌਸਮ ਵਿਭਾਗ ਨੇ ਕੋਈ ਅਲਰਟ ਜਾਰੀ ਨਹੀਂ ਕੀਤਾ ਹੈ। ਚੰਡੀਗੜ੍ਹ ਵਿਖੇ 27,28 ਅਗਸਤ ਨੂੰ ਭਾਰੀ ਬਾਰਿਸ਼ ਪੈਣ ਦੀ ਸੰਭਾਵਨਾ ਹੈ। ਜਿਥੇ ਕੁਝ ਇਲਾਕਿਆਂ ਵਿੱਚ ਮੀਂਹ ਪਵੇਗਾ। ਉਥੇ ਹੀ ਕੁਝ ਇਲਾਕਿਆਂ ਵਿੱਚ ਲੋਕਾਂ ਨੂੰ ਗਰਮੀ ਦਾ ਸਾਮਣਾ ਕਰਨਾ ਪਾ ਸਕਦਾ ਹੈ। ਹਰਿਆਣਾ ਵਿੱਚ ਇਸ ਸਾਲ ਆਏ ਤੂਫ਼ਾਨ ਕਾਰਨ ਕਾਫੀ ਨੁਕਸਾਨ ਹੋਇਆ ਸੀ। ਜਿਸ ਤੋਂ ਬਾਅਦ ਕਈ ਲੋਕਾਂ ਦੀ ਮੌਤ ਵੀ ਹੋ ਗਈ ਸੀ।ਫਿਲਹਾਲ ਮੌਸਮ ਵਿਭਾਗ ਨੇ ਚੰਡੀਗੜ ਤੇ ਹਰਿਆਣਾ ਨੂੰ ਕੋਈ ਚੇਤਾਵਨੀ ਨਹੀਂ ਦਿੱਤੀ ਹੈ ।