by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਕੇਦਰ ਸਰਕਾਰ ਨੇ ਟਰਾਂਸਜੈਂਡਰ ਭਾਈਚਾਰੇ ਨੂੰ ਵੱਡਾ ਤੋਹਫ਼ਾ ਦਿੱਤਾ ਹੈ। ਹੁਣ ਟਰਾਂਸਜੈਂਡਰ ਮੁਫ਼ਤ ਹੀ ਲਿੰਗ ਪਰਿਵਰਤਨ ਕਰਵਾ ਸਕਣਗੇ । ਦੱਸ ਦਈਏ ਕਿ ਦੇਸ਼ ਦੇ ਕਿਸੇ ਵੀ ਹਸਪਤਾਲ ਵਿੱਚ ਟਰਾਂਸਜੈਂਡਰ ਦੀ ਲਿੰਗ ਪਰਿਵਰਤਨ ਸਰਜਰੀ ਮੁਫ਼ਤ ਨਹੀਂ ਹੁੰਦੀ ਹੈ। ਇਸ ਨੂੰ ਦੇਖਦੇ ਹੋਏ ਕੇਦਰ ਸਰਕਾਰ ਨੇ ਟਰਾਂਸਜੈਂਡਰ ਭਾਈਚਾਰੇ ਦੇ ਲੋਕਾਂ ਨੂੰ ਆਯੂਸ਼ਮਾਨ ਭਾਰਤ ਯੋਜਨਾ ਦੇਣ ਦਾ ਐਲਾਨ ਕੀਤਾ ਹੈ। ਇਸ ਨੂੰ ਲੈ ਕੇ ਰਾਸ਼ਟਰੀ ਸਿਹਤ ਅਧਰਤੀ ਤੇ ਅਧਿਕਾਰਤ ਮੰਤਰਾਲਾ ਨੇ ਇਕ ਸਮਝੌਤਾ ਮੰਗ ਪੱਤਰ ਤੇ ਦਸਤਖਤ ਕੀਤੇ ਹਨ। ਸਿਹਤ ਮੰਤਰੀ ਨੇ ਕਿਹਾ ਕਿ ਟਰਾਂਸਜੈਂਡਰ ਨੀ ਵੀ ਆਯੂਸ਼ਮਾਨ ਭਾਰਤ ਯੋਜਨਾ ਤਹਿਤ 5 ਲੱਖ ਤੱਕ ਦਾ ਇਲਾਜ ਕਰਵਾਉਣ ਲਈ ਮਿਲੇਗਾ। ਡਾ.RS ਸ਼ਰਮਾ ਨੇ ਕਿਹਾ ਕਿ ਟਰਾਂਸਜੈਂਡਰ ਨੂੰ ਆਯੂਸ਼ਮਾਨ ਭਾਰਤ ਯੌਜਨਾ ਦੇ ਮੌਜੂਦਾ 1200 ਤੋਂ ਵੱਧ ਪੈਕੇਜਾ ਦਾ ਲਾਭ ਮਿਲੇਗਾ। ਜਿਸ ਕਾਰਨ ਉਹ ਲਿੰਗ ਪਰਿਵਤਨ ਕਰਵਾ ਸਕਣਗੇ।