ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜਲੰਧਰ ਤੋਂ ਇਕ ਮਾਮਲਾ ਸਾਹਮਣੇ ਆ ਰਹੀ ਹੈ, ਜਿਥੇ ਰਾਮਾਮੰਡੀ ਕੋਲ ਪੈਦੇ ਜੋਹਲ ਹਸਪਤਾਲ 'ਚ ਗਰਭਵਤੀ ਦੀ ਦਰਦਨਾਕ ਮੌਤ ਹੋਣ ਤੋਂ ਬਾਅਦ ਭਾਰੀ ਹੰਗਾਮਾ ਹੋ ਗਿਆ। ਪਤੀ ਨੇ ਦੱਸਿਆ ਕਿ ਉਸ ਦੀ ਪਤਨੀ ਦੇ 2 ਆਪ੍ਰੇਸ਼ਨ ਤੋਂ ਬਾਅਦ ਹੀ ਉਸ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਮਜਦੂਰ ਨੇ ਆਪਣੀ ਗਰਭਵਤੀ ਪਤਨੀ ਨੂੰ ਜੋਹਲ ਹਸਪਤਾਲ ਦਾਖਿਲ ਕਰਵਾਇਆ ਸੀ। ਜਿਸ ਤੋਂ ਬਾਅਦ ਉਸ ਦੇ ਪਤੀ ਤੋਂ ਬਿਨਾਂ ਪੁੱਛੇ ਉਸ ਦੀ ਪਤਨੀ ਦੇ 2 ਆਪ੍ਰੇਸ਼ਨ ਕੀਤੇ ਗਏ।
ਜਿਸ ਦੌਰਾਨ ਉਸ ਦੀ ਮੌਤ ਹੋ ਗਈ, ਆਪ੍ਰੇਸ਼ਨ ਤੋਂ ਬਾਅਦ ਉਸ ਦੀ ਪਤਨੀ ਨੇ ਇਕ ਬੱਚੇ ਨੂੰ ਜਨਮ ਦਿੱਤਾ ਪਰ ਹਸਪਤਾਲ ਸਟਾਫ ਨੇ ਉਸ ਬੱਚੇ ਨੂੰ ਪਰਿਵਾਰ ਤੋਂ ਦੂਰ ਰੱਖਿਆ ਹੋਇਆ ਸੀ। ਪਤੀ ਨੇ ਕਿਹਾ ਕਿ ਮੈ ਬੱਚੇ ਦੀ ਜਾਣਕਾਰੀ ਲੈਣ ਗਿਆ ਤਾਂ ਡਾਕਟਰਾਂ ਨਰ ਮੇਰੀ ਪਤਨੀ ਦਾ ਦੂਸਰਾ ਆਪ੍ਰੇਸ਼ਨ ਕਰ ਦਿੱਤਾ। ਜਦੋ ਮੈ ਉਸ ਨੂੰ ਮਿਲਣ ਗਿਆ ਤਾਂ ਉਸ ਦੀ ਮੌਤ ਹੋ ਗਈ ਸੀ ਤੇ ਮੈਨੂੰ ਮੇਰੇ ਬੱਚੇ ਬਾਰੇ ਕੁਝ ਨਹੀਂ ਦੱਸਿਆ ਸੀ। ਇਸ ਸਭ ਤੋਂ ਬਾਅਦ ਹਸਪਤਾਲ ਸਟਾਫ ਨੇ ਲਾਸ਼ ਦੇਣ ਲਈ 1ਲੱਖ 28 ਹਜ਼ਾਰ ਰੁਪਏ ਦੇਣ ਲਈ ਕਿਹਾ। ਕਿਸ ਤੋਂ ਬਾਅਦ ਮਹਿਲਾ ਦੇ ਪਤੀ ਨੇ ਵਿਧਾਇਕ ਸ਼ੀਤਲ ਨਾਲ ਡਾਕਟਰਾਂ ਦੀ ਗੱਲ ਕਰਵਾਈ ਸੀ ਪਰ ਡਾਕਟਰਾਂ ਵਲੋਂ ਉਨ੍ਹਾਂ ਨਾਲ ਵੀ ਗ਼ਲਤ ਤਰੀਕੇ ਨਾਲ ਗੱਲ ਕੀਤੀ ਗਈ।