by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬੀ ਗਾਇਕ ਇੰਦਰਜੀਤ ਨਿੱਕੂ ਦੀ ਇਕ ਵੀਡੀਓ ਵਾਇਰਲ ਹੋ ਰਹੀ ਸੀ। ਜਿਸ ਵਿੱਚ ਉਹ ਕਿਸੇ ਬਾਬੇ ਕੋਲ ਜਾ ਕੇ ਆਪਣੇ ਦੁੱਖ ਦੱਸ ਰਿਹਾ ਸੀ। ਇਸ ਵੀਡੀਓ ਤਪ ਬਾਅਦ ਲੋਕਾਂ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ, ਜਿਥੇ ਕੁਝ ਲੋਕ ਨਿੱਕੂ ਦੀ ਇਸ ਵੀਡੀਓ ਦੀ ਨਿੰਦਾ ਕਰ ਰਹੇ ਸੀ, ਇਸ ਵੀਡੀਓ ਤੋਂ ਬਾਅਦ ਕੁਝ ਗਾਇਕ ਤੇ ਲੋਕ ਉਸ ਦੇ ਹੱਕ ਵਿੱਚ ਵੀ ਬੋਲ ਰਹੇ ਹਨ।
ਇਸ ਸਭ ਤੋਂ ਬਾਅਦ ਗਾਇਕ ਇੰਦਰਜੀਤ ਨਿੱਕੂ ਦਾ ਬਿਆਨ ਸਾਹਮਣੇ ਆਇਆ ਹੈ। ਇੰਦਰਜੀਤ ਨਿੱਕੂ ਨੇ ਸੋਸ਼ਲ ਮੀਡਿਆ ਤੇ ਇਕ ਪੋਸਟ ਸਾਂਝੀ ਕੀਤੀ ਹੈ ਕਿ ਸਭ ਪਿਆਰ ਕਰਨ ਵਾਲਿਆਂ ਨੂੰ ਦਿਲੋਂ ਪਿਆਰ ਤੇ ਸਤਿਕਾਰ। ਜਿਵੇ ਤੁਸੀਂ ਪਿਆਰ ਤੇ ਸਾਥ ਦੇ ਰਹੇ ਹੋ ਮੇਰਾ ਪੂਰਾ ਪਰਿਵਾਰ ਇਹ ਖੁਸ਼ੀ ਤੇ ਹੌਸਲੇ ਦਾ ਅਹਿਸਾਸ ਨਹੀਂ ਦੇ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਦੂਜੀ ਮੇਰੇ ਦਿਨ ਦੀ ਗੱਲ ਮੇਰੀ ਸਭ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਮੈਨੂੰ ਪੈਸੇ ਨਹੀਂ ਤੁਹਾਡਾ ਪਿਆਰ ਚਾਹੀਦਾ ਹੈ । ਮੈਨੂੰ ਅਮਪਣੀਆਂ ਖੁਸ਼ੀਆਂ ਵਿੱਚ ਪਹਿਲਾਂ ਵਾਂਗੂ ਫੇਰ ਸ਼ਾਮਲ ਕਰ ਲਵੋ ।