ਨਿਊਜ਼ ਡੈਸਕ (ਰਿੰਪੀ ਸ਼ਰਮਾ) : ਮੱਧ ਪ੍ਰਦੇਸ਼ ਤੋਂ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਈ ਹੈ, ਜਿਥੇ ਰੱਖੜੀ ਵਾਲੇ ਦਿਨ 2 ਭਰਾਵਾਂ ਨੇ ਪਾਣੀ ਨਾਬਾਲਗ ਚਚੇਰੀ ਭੈਣ ਨਾਲ 7 ਦਿਨਾਂ ਤੱਕ ਬਲਾਤਕਾਰ ਕੀਤਾ ਹੈ ਤੇ ਉਸ ਨਾਲ ਬੇਰਹਿਮੀ ਨਾਲ ਕੁੱਟਮਾਰ ਵੀ ਕੀਤੀ ਹੈ, ਜਦੋ ਉਸ ਦੀ ਅਚਾਨਕ ਸਿਹਤ ਖ਼ਰਾਬ ਹੋਈ ਤਾਂ ਉਨ੍ਹਾਂ ਨੇ ਚੁੱਪ ਕਰਕੇ ਉਸ ਨੂੰ ਹਸਪਤਾਲ ਵਿੱਚ ਦਾਖਿਲ ਕਰਵਾ ਦਿੱਤਾ। ਜਿੱਥੇ ਇਲਾਜ ਦੌਰਾਨ ਉਸ ਈ ਮੌਤ ਹੋ ਗਈ। ਜਿਸ ਤੋਂ ਬਾਅਦ ਉਸ ਦਾ ਪੋਸਟਮਾਰਟਮ ਹੋਣ ਤੋਂ ਬਾਅਦ ਉਸ ਨੂੰ ਦਫ਼ਨ ਦਿੱਤਾ ਗਿਆ।
ਜਦੋ ਪੁਲਿਸ ਨੂੰ ਇਸ ਘਟਨਾ ਸੂਚਨਾ ਮਿਲੀ ਤਾਂ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਇਕ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ । ਜਦਕਿ ਇਕ ਦੋਸ਼ੀ ਫਰਾਰ ਚੱਲ ਰਿਹਾ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸੂਰਜ ਤੇ ਆਕਾਸ਼ ਦੋ ਸਕੇ ਭਰ ਹਨ। ਸੂਰਜ ਤੇ ਉਸ ਦੀ ਦਾਦੀ ਨਾਬਾਲਗ ਕੁੜੀ ਨੂੰ ਰੱਖੜੀ ਦੇ ਦਿਨ ਮੁੰਬਈ ਤੋਂ ਮੱਧ ਪ੍ਰਦੇਸ਼ ਲੈ ਕੇ ਆਏ ਹਨ। ਦੋਵਾਂ ਨੇ ਆਉਦੀਆ ਹੀ ਉਸ ਨਾਲ ਬਲਾਤਕਾਰ ਕੀਤਾ ਤੇ ਉਸ ਦਾ ਕਤਲ ਕਰ ਦਿੱਤਾ, ਜਿਸ ਤੋਂ ਬਾਅਦ ਉਸ ਨੂੰ ਦਫਨਾ ਦਿੱਤਾ। ਸੂਚਨਾ ਤੋਂ ਬਾਅਦ ਪੁਲਿਸ ਨੇ ਸੂਰਜ ਨੂੰ ਗ੍ਰਿਫਤਾਰ ਕਰ ਲਿਆ ਹੈ। ਜਦਕਿ ਆਕਾਸ਼ ਫਰਾਰ ਚੱਲ ਰਿਹਾ ਹੈ । ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸੂਰਜ ਤੇ ਆਕਾਸ਼ ਨੇ ਆਪਣੀ ਦਾਦੀ ਨੇ ਵੀ ਬਲਾਤਕਾਰ ਕੀਤਾ ਹੈ। ਪੁਲਿਸ ਨੇ ਕਿਹਾ ਦੂਜੇ ਦੋਸ਼ੀ ਨੂੰ ਜਲਦ ਹੀ ਗ੍ਰਿਫਤਾਰ ਕੀਤਾ ਜਾਵੇਗਾ।