by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਟੀ. ਵੀ ਸ਼ੋਅ 'ਬਿੱਗ ਬੋਸ' ਮੁਕਾਬਲੇਬਾਜ਼ ਤੇ ਬੀ. ਜੀ. ਪੀ ਆਗੂ ਸੋਨਾਲੀ ਫੋਗਾਟ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਸੋਨਾਲੀ ਫੋਗਾਟ ਦਾ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਹੈ । ਦੱਸ ਦਈਏ ਕਿ ਉਨ੍ਹਾਂ ਨੇ ਆਦਮਪੁਰ ਵਿਧਾਨ ਸਭਾ ਹਲਕੇ ਤੋਂ ਭਾਜਪਾ ਉਮੀਦਵਾਰ ਵਲੋਂ ਚੋਣ ਲੜੀ ਸੀ। ਸੋਨਾਲੀ ਫੋਗਾਟ ਨੇ ਮੌਤ ਤੋਂ ਪਹਿਲਾ ਹੀ ਇੰਸਟਾਗ੍ਰਾਮ ਤੇ ਇਕ ਵੀਡੀਓ ਵੀ ਪੋਸਟ ਕੀਤੀ ਸੀ। ਵੀਡੀਓ ਵਿੱਚ ਉਹ ਮੁਹੰਮਦ ਰਫੀ ਦੇ ਗੀਤ 'ਰੁੱਖ ਸੇ ਜਰਾ ਨਿਕਾਬ ਤੋਂ ਹਟਾ ਦੋ ਮੇਰੇ ਹਜੂਰ 'ਤੇ ਐਕਟਿੰਗ ਕਰਦੀ ਨਜ਼ਰ ਆ ਰਹੀ ਸੀ। ਸੋਨਾਲੀ ਫੋਗਾਟ ਦੁਰਸਰਸ਼ਨ ਤੇ ਸ਼ੋਅਜ਼ ਦੀ ਐਕਰ ਵੀ ਰਹਿ ਚੁੱਕੀ ਹਨ। ਉਨ੍ਹਾਂ ਦਾ ਜਨਮ 21 ਸਤੰਬਰ 1979 ਨੂੰ ਹਰਿਆਣਾ ਦੇ ਫਤਿਹਾਬਾਦ ਵਿੱਚ ਹੋਇਆ ਸੀ।