by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਹਰਿਆਣਵੀ ਡਾਂਸਰ ਸਪਨਾ ਚੋਧਰੀ ਦੀਆਂ ਮੁਸ਼ਕਿਲਾਂ ਵਧਦੀਆਂ ਨਜ਼ਰ ਆ ਰਹੀਆਂ ਹੈ। ਅਦਾਲਤ ਨੇ ਸਪਨਾ ਚੋਧਰੀ ਖਿਲਾਫ ਗ੍ਰਿਫਤਾਰੀ ਦੇ ਹੁਕਮ ਦਿੱਤੇ ਹਨ। ਦੱਸ ਦਈਏ ਕਿ ਅਦਾਲਤ ਨੇ ਮਸ਼ਹੂਰ ਡਾਂਸਰ ਸਪਨਾ ਚੋਧਰੀ ਦੇ ਖਿਲਾਫ ਡਾਂਸ ਪ੍ਰੋਗਰਾਮ ਨੂੰ ਰੱਦ ਕਰਨ ਤੇ ਟਿਕਟ ਧਰਕਾ ਨੂੰ ਪੈਸੇ ਵਾਪਸ ਆ ਕਰਨ ਕਰਨ ਦੇ ਦੋਸ਼ ਲਗੇ ਹਨ। ਜਿਸ ਨੂੰ ਦੇਖਦੇ ਅਦਾਲਤ ਨੇ ਉਸ ਦੇ ਖਿਲਾਫ ਗ੍ਰਿਫਤਾਰੀ ਵਰੰਟ ਜਾਰੀ ਕੀਤਾ ਹੈ। ਸਪਨਾ ਚੋਧਰੀ ਨੇ ਇਸ ਮਾਮਲੇ ਨੂੰ ਲੈ ਕੇ ਸੁਣਵਾਈ ਲਈ ਪੇਸ਼ ਹੋਣਾ ਸੀ ਪਰ ਉਹ ਅਦਾਲਤ ਵਿੱਚ ਪੇਸ਼ ਨਹੀ ਹੋਈ ਸੀ ਨਾ ਹੀ ਉਨ੍ਹਾਂ ਵਲੋਂ ਕੋਈ ਅਰਜ਼ੀ ਦਿੱਤੀ ਗਈ ਸੀ। ਇਸ ਲਈ ਅਦਾਲਤ ਨੇ ਸਖਤ ਹੁਕਮ ਦਿੰਦੇ ਹੋਏ ਗ੍ਰਿਫਤਾਰੀ ਦੇ ਹੁਕਮ ਦਿੱਤੇ ਹਨ। ਚੀਫ ਜੁਡੀਸ਼ੀਅਲ ਮੈਜਿਸਟਰੇਟ ਸ਼ਾਂਤਨੂ ਨੇ ਸੁਨਵਾਦੀ ਦੀ ਅਗਲੀ ਤਾਰੀਖ 30 ਸਤੰਬਰ ਦੱਸੀ ਜਾ ਰਹੀ ਹੈ।ਅਦਾਲਤ ਨੇ ਨਵੰਬਰ 2021 ਵਿੱਚ ਵੀ ਉਸ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਗਿਆ ਸੀ। ਜਿਸ ਤੋਂ ਬਾਅਦ ਸਪਨਾ ਚੋਧਰੀ ਨੂੰ ਜ਼ਮਾਨਤ ਮਿਲ ਗਈ ਸੀ।