by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਹਰਿਆਣਾ ਤੋਂ ਇਕ ਦੁਖਦਾਈ ਖ਼ਬਰ ਸ੍ਹਾਮਣੇ ਆ ਰਹੀ ਹੈ, ਜਿਥੇ 23 ਸਾਲਾ ਦੇ ਨੌਜਵਾਨ ਨੇ ਕੈਨੇਡਾ ਦਾ ਵੀਜ਼ਾ ਜਲਦੀ ਨਾ ਮਿਲਣ ਤੇ ਨਾਰਾਜ਼ ਹੋ ਕੇ ਨਹਿਰ 'ਚ ਚਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਖ਼ੁਦਕੁਸ਼ੀ ਦੇ ਇਕ ਦਿਨ ਬਾਅਦ ਹੀ ਉਸ ਦਾ ਵੀਜ਼ਾ ਆ ਗਿਆ ਸੀ। ਪੁਲਿਸ ਨੇ ਕਿਹਾ ਕਿ ਲੋਕਾਂ ਵਲੋਂ ਉਸ ਦੀ ਲਾਸ਼ ਨੂੰ ਨਹਿਰ ਵਿੱਚ ਤੈਰਦੇ ਦੇਖਿਆ ਗਿਆ ਸੀ।
ਜਿਸ ਤੋਂ ਬਾਅਦ ਸਾਨੂੰ ਸੂਚਨਾ ਮਿਲੀ ਸੀ। ਫਿਲਹਾਲ ਪੁਲਿਸ ਨੇ ਨੌਜਵਾਨ ਦੀ ਲਾਸ਼ ਨੂੰ ਹਸਪਤਾਲ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਵਿਕੇਸ਼ ਸੈਣੀ ਦੇ ਰੂਪ ਵਿੱਚ ਹੋਈ ਹੈ। ਜੋ ਕਿ ਆਪਣੀ ਪੜਾਈ ਲਈ ਕੈਨੇਡਾ ਜਾਣਾ ਚਾਹੁੰਦਾ ਸੀ। ਵਿਕੇਸ਼ ਨੇ ਹਾਲ ਹੀ ਵਿੱਚ ਗ੍ਰੈਜੂਏਸ਼ਨ ਪੂਰੀ ਕੀਤੀ ਸੀ। ਪੁਲਿਸ ਨੇ ਕਿਹਾ ਕਿ ਵਿਕੇਸ਼ ਕੈਨੇਡਾ ਵੀਜ਼ਾ ਨਾਲ ਕਾਰਨ ਪ੍ਰੇਸ਼ਾਨ ਸੀ। ਪੁਲਿਸ ਵਲੋਂ ਮਾਮਲੇ ਦੀ ਜਾਚ ਕੀਤੀ ਜਾ ਰਹੀ ਹੈ ।