ਨਿਊਜ਼ ਡੈਸਕ (ਰਿੰਪੀ ਸ਼ਰਮਾ) : ਸ਼੍ਰੀ ਮੁਕਤਸਰ ਸਾਹਿਬ ਤੋਂ ਇਕ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ, ਜਿਸੇ ਨੇ ਠੀਕ ਹੀ ਕਿਹਾ ਹੈ ਕਿ ਜਾ ਕੋ ਰਾਖੇ ਸਾਈਆਂ ,ਮਾਰ ਸਕੇ ਨਾ ਕੋਇ। ਦੱਸ ਦਈਏ ਕਿ ਫਰੀਦਕੋਟ ਦੀ ਇਕ ਨਹਿਰ ਵਿੱਚ ਡਿੱਗਿਆ ਇਕ ਬਜ਼ੁਰਗ ਸ਼੍ਰੀ ਮੁਕਤਸਰ ਸਾਹਿਬ ਦੇ ਇਕ ਪਿੰਡ ਵਿਖੇ ਨੌਜਵਾਨਾਂ ਨੇ ਜਿਉਂਦਾ ਬਾਹਰ ਕਢਿਆ ਹੈ। ਲੋਕਾਂ ਵਲੋਂ ਇਸ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਗਿਢੱਡਬਾਹਾ 'ਚ ਨਹਿਰ 'ਚੋ ਇਕ ਬਜ਼ੁਰਗ ਵਿਅਕਤੀ ਰੁੜਿਆ ਆ ਰਿਹਾ ਸੀ।
ਜਿਸ ਨੂੰ ਪਿੰਡ ਦੇ ਨੌਜਵਾਨਾਂ ਨੇ ਬਾਹਰ ਕੱਢ ਕੇ ਹਸਪਤਾਲ ਵਿੱਚ ਦਾਖਿਲ ਕਰਵਾਇਆ ।ਲੋਕਾਂ ਨੇ ਦੱਸਿਆ ਕਿ ਜਦੋ ਉਸ ਨੂੰ ਬਾਹਰ ਨਿਕਲਿਆ ਤਾਂ ਉਸ ਦੇ ਸਾਹ ਚੱਲ ਰਹੇ ਸੀ। ਪੁਲਿਸ ਨੇ ਇਸ ਘਟਨਾ ਦੀ ਜਾਣਕਾਰੀ ਬਜ਼ੁਰਗ ਦੇ ਪਰਿਵਾਰ ਨੂੰ ਦਿੱਤੀ।ਪਰਿਵਾਰਿਕ ਮੈਬਰਾਂ ਨੇ ਕਿਹਾ ਕਿ ਉਹ ਦਵਾਈ ਲੈਣ ਲਈ ਗਏ ਹੋਏ ਸੀ ਜਦੋ ਤੋਂ ਘਰ ਵਾਪਸ ਨਹੀਂ ਆਏ। ਜਿਸ ਤੋਂ ਬਾਅਦ ਹੁਣ ਉਹ ਨਹਿਰ ਵਿੱਚ ਮਿਲੇ ਹਨ ਤਾਂ ਲੋਕਾਂ ਨੇ ਬਾਹਰ ਕੱਢ ਕੇ ਹਸਪਤਾਲ ਦਾਖਿਲ ਕਰਵਾਇਆ ਹੈ ।