ਨਿਊਜ਼ ਡੈਸਕ (ਰਿੰਪੀ ਸ਼ਰਮਾ) : ਰੂਪਨਗਰ ਤੋਂ ਇਕ ਮਾਮਲਾ ਸਾਹਮਣੇ ਆਇਆ ਹੈ, ਜਿਥੇ ਜਾਦੂ - ਟੋਣਾ ਕਰਦੇ ਕੁਝ ਲੋਕਾਂ ਨੂੰ ਕਾਬੂ ਕੀਤਾ ਗਿਆ ਹੈ। ਮੌਕੇ 'ਤੇ ਪਿੰਡ ਵਾਸੀਆਂ ਨੇ ਇਸ ਘਟਨਾ ਦੀ ਪੁਲਿਸ ਨੂੰ ਜਾਣਕਾਰੀ ਦਿੱਤੀ ਤੇ ਜਾਦੂ - ਟੋਣਾ ਕਰਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਵਾ ਦਿੱਤਾ। ਫਿਲਹਾਲ ਪੁਲਿਸ ਇਨ੍ਹਾਂ ਸ਼ਕੀ ਵਿਅਕਤੀਆਂ ਕੋਲੋਂ ਪੁੱਛਗਿੱਛ ਕਰ ਰਹੀ ਹੈ। ਲੋਕਾਂ ਨੇ ਦੱਸਿਆ ਕਿ ਇਹ ਪਿਛਲੇ 2 ਮਹੀਨੇ ਤੋਂ ਚੱਲ ਰਿਹਾ ਸੀ। ਕਿਸ ਕਾਰਨ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਸੀ। ਇਸ ਫੜੇ ਗਏ ਵਿਕਅਤੀਆਂ ਕੋਲੋਂ ਪਿੰਡ ਦੀ ਇਕ ਔਰਤ ਤੇ ਹੋਰ ਵੀ ਨੌਜਵਾਨ ਬੈਠੇ ਹੈ ਸੀ।
ਲੋਕਾਂ ਨੇ ਕਿਹਾ ਕਿ ਇਹ ਸਭ ਵਿਅਕਤੀ ਸ਼ਮਸ਼ਾਨਘਾਟ ,ਮੜਿਆ 'ਤੇ ਜਾ ਕੇ ਜਾਦੂ - ਟੋਣਾ ਕਰਦੇ ਹਨ। ਜਾਦੂ - ਟੋਣਾ ਕਰਨ ਆਏ ਵਿਅਕਤੀਆਂ ਦਾ ਕਹਿਣਾ ਹੈ ਕਿ ਉਹ ਮੱਥਾ ਟੇਕਣ ਆਏ ਸੀ। ਉਹ ਕੋਈ ਗ਼ਲਤ ਕੰਮ ਨਹੀਂ ਕਰ ਰਹੇ ਸੀ। ਉਨ੍ਹਾਂ ਨੇ ਕਿਹਾ ਉਹ ਮੂਰਤੀਆਂ ਦਾ ਕੰਮ ਕਰਦੇ ਹਨ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਪਿੰਡ ਭੰਗਾਲਾ ਤੋਂ ਇਸ ਮਾਮਲੇ ਦੀ ਸੂਚਨਾ ਮਿਲੀ ਸੀ ਕਿ ਸ਼ਕੀ ਵਿਕਅਤੀਆਂ ਵਲੋਂ ਇਥੇ ਜਾਦੂ - ਟੋਣਾ ਕੀਤਾ ਜਾ ਰਿਹਾ ਹੈ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਅਗੇ ਦੀ ਕਰਵਾਈ ਸ਼ੁਰੂ ਕਰ ਦਿੱਤੀ ਹੈ ।