by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬ ਹਰਿਆਣਾਂ ਹਾਈ ਕੋਰਟ ਨੇ ਇਕ ਵੱਡਾ ਫੈਸਲਾ ਸੁਣਾਇਆ ਹੈ। ਉਨ੍ਹਾਂ ਨੇ ਕਿਹਾ ਅਜਿਹੇ ਮਾਮਲਿਆਂ ਵਿੱਚ ਦੋਸ਼ੀ ਸ਼ਰਤਾਂ ਦੇ ਆਧਾਰ 'ਤੇ ਵਿਦੇਸ਼ ਜਾ ਸਕਦਾ ਹੈ। ਹਾਈ ਕੋਰਟ ਨੇ ਕਿਹਾ ਕਿ ਟ੍ਰਾਇਲ ਕੋਰਟ ਦੇ ਸਾਹਮਣੇ ਪੇਸ਼ੀ ਸੁਨਿਸ਼ਚਿਤ ਕਰਨ ਦੀ ਸਖਤ ਸ਼ਰਤ ਲਗਾ ਕੇ ਇਹ ਇਜਾਜ਼ਤ ਦਿੱਤੀ ਜਾ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਦੋਸ਼ੀ ਵਿਦੇਸ਼ ਤੋਂ ਵਾਪਸ ਨਹੀਂ ਪਰਤਿਆ ਤਾਂ ਉਸ ਦੇ ਪਿਤਾ ਦੀ ਰਿਹਾਇਸ਼ੀ ਜਾਇਦਾਦ ਪਤਨੀ ਦੇ ਪੱਖ 'ਚ ਜਬਤ ਕਰ ਲਈ ਜਾਵੇਗੀ। ਦੱਸ ਦਈਏ ਕਿ ਪਟੀਸ਼ਨਰ ਪਿਤਾ ਦੀ ਰਿਹਾਇਸ਼ੀ ਜਾਇਦਾਦ ਦੇ ਮੂਲ ਦਸਤਾਵੇਜ਼ ਦੇ ਨਾਲ ਜਮਫਨਾਮਾ ਮੈਜਿਸਟ੍ਰੇਟ ਕੋਰਟ ਕੋਲ ਜਮਾਂ ਕਰਵਾਏਗਾ। ਵਾਪਸ ਨਾ ਪਰਤਣ ਤੇ ਪਟੀਸ਼ਨਰ ਦੀ ਪਤਨੀ ਦੇ ਪੱਖ ਵਿੱਚ ਜਾਇਦਾਦ ਜ਼ਬਤ ਕਰਨ ਤੇ ਉਸ ਨੂੰ ਕੋਈ ਇਤਰਾਜ ਨਹੀਂ ਹੋਵੇਗਾ।