by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਸੀਨੀਅਰ ਆਗੂ ਤੇ ਸਾਬਕਾ ਬਿਕਰਮ ਸਿੰਘ ਮਜੀਠੀਆ ਗੁਰਦੁਆਰਾ ਬਾਬਾ ਬਕਾਲਾ ਸਾਹਿਬ ਵਿਖੇ ਆਪਣੇ ਪਰਿਵਾਰ ਨਾਲ ਨਤਮਸਤਕ ਹੋਏ ਹਨ। ਮਜੀਠੀਆ ਨੇ ਕਿਹਾ ਕਿ ਉਹ 6 ਮਹੀਨੇ ਜੇਲ੍ਹ 'ਚ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਉਹ ਰੋਜ਼ ਜੇਲ੍ਹ ਵਿੱਚ ਗੁਰੂ ਸਾਹਿਬ ਅਗੇ ਅਰਦਾਸ ਕਰਦੇ ਹਨ। ਉਨ੍ਹਾਂ ਨੇ ਕਿਹਾ ਉਸ ਜਦੋ ਜੇਲ੍ਹ ਵਿੱਚ ਬੰਦ ਸੀ ਤਾਂ ਵੇਲੇ ਸਿਰ ਸੌਂ ਜਾਂਦੇ ਸੀ ਤੇ ਫਿਰ ਅੰਮ੍ਰਿਤ ਵੇਲੇ ਉੱਠ ਜਾਂਦੇ ਹਨ।
ਉਨ੍ਹਾਂ ਨੇ ਇਹ ਕਿ ਜੇਲ੍ਹ ਅੰਦਰ ਗੁਰੂ ਸਾਹਿਬ ਨੇ ਖੁਲ੍ਹਾ ਨਾਮ ਜਪਾਇਆ ਹੈ। ਜਿੰਨੀ ਚੜਦੀ ਕਲਾ ਉਨ੍ਹਾਂ ਦੀ ਜੇਲ੍ਹ 'ਚ ਹੋ ਗਈ। ਉਸ ਦਾ ਨਜ਼ਾਰਾ ਹੀ ਵੱਖਰਾ ਸੀ ਪਰ ਉਸ ਸਮੇ ਮੈ ਸਿਰਫ ਪਰਮਾਤਮਾ ਦਾ ਨਾਮ ਹੀ ਜਪਦਾ ਰਹਿੰਦਾ ਸੀ। ਇਸ ਮੌਕੇ ਤੇ ਉਨ੍ਹਾਂ ਨੇ ਵਿਰੋਧੀਆਂ ਤੇ ਨਿਸ਼ਾਨੇ ਵਿਨ੍ਹੇ ਹੋਏ ਹਨ। ਉਨ੍ਹਾਂ ਨੇ ਦੌਰਾਨ ਹੀ ਜੇਲ੍ਹ ਵਿੱਚ ਬੰਦ ਨਵਜੋਤ ਸਿੰਘ ਸਿੱਧੂ ਤੇ ਵੀ ਨਿਸ਼ਾਨੇ ਵਿਨ੍ਹੇ ਸੀ ।