by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਅਫਰੀਕੀ ਤੋਂ ਇਕ ਦੁਖਦਾਈ ਖਬਰ ਸਾਹਮਣੇ ਆ ਰਹੀ ਹੈ ਜਿਥੇ ਜੰਗਲਾਂ ਵਿੱਚ ਅੱਗ ਲੱਗਣ ਨਾਲ 26 ਲੋਕਾਂ ਦੀ ਮੌਤ ਹੋ ਗਈ ਹੈ। ਅੱਗ ਦੀ ਲਪੇਟ ਵਿੱਚ ਆਉਣ ਕਾਰਨ ਯਾਤਰੀ ਬੱਸ ਵਿੱਚ ਸਵਾਰ 8 ਲੋਕਾਂ ਦੀ ਮੌਕੇ ਤੇ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਅਲਜੀਰੀਆ ਦੇ 14 ਜ਼ਿਲਿਆਂ ਵਿੱਚ ਜੰਗਲਾਂ ਵਿੱਚ ਭਿਆਨਕ ਅੱਗ ਲੱਗਣ ਨਾਲ 26 ਲੋਕਾਂ ਦੀ ਮੌਤ ਹੋ ਗਈ ਹੈ। ਇਸ ਹਾਦਸੇ ਵਿੱਚ ਕਈ ਲੋਕ ਜਖਮੀ ਹੋ ਗਏ ਹਨ। 8 ਸੂਬੇ ਇਸ ਸਮੇ ਅੱਗ ਦੀ ਲਪੇਟ 'ਚ ਆ ਗਏ ਹਨ। ਫਿਲਹਾਲ ਅਲਜੀਰੀਆ ਦੀ ਫੋਜ ਵਲੋਂ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਅਲਜੀਰੀਆ ਦੇ ਉੱਤਰ ਪੁਰਬ ਵਿੱਚ ਜੰਗਲ ਦੀ ਅੱਗ ਉਪਰਲੇ ਇਲਾਕਿਆਂ ਵਿੱਚ ਫੈਲਣ ਕਾਰਨ 69 ਲੋਕਾਂ ਦੀ ਮੌਤ ਹੋ ਗਈ ਸੀ।