ਨਿਊਜ਼ ਡੈਸਕ (ਰਿੰਪੀ ਸ਼ਰਮਾ) : ਕਪੂਰਥਲਾ ਇਕ ਬੀਤੀ ਦਿਨ ਇਕ ਘਟਨਾ ਵਾਪਰੀ ਸੀ ਜਿਸ ਵਿੱਚ ਇਕ ਬੱਚਾ ਭਾਰੀ ਮੀਂਹ ਪੈਨ ਨਾਲ ਗੰਦੇ ਪਾਣੀ ਵਿੱਚ ਡਿੱਗ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਬੱਚੇ ਦੀ ਲਾਸ਼ ਫੁੱਲ ਕੇ ਨਾਲੇ ਦੇ ਉਪਰ ਆ ਗਈ ਸੀ। ਜਿਸ ਤੋਂ ਬਾਅਦ ਲਾਸ਼ ਨੂੰ ਰਾਹਗੀਰਾਂ ਨੇ ਦੇਖ ਲਿਆ ਸੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਲਾਸ਼ ਨੂੰ ਕੱਢ ਕੇ ਹਸਪਤਾਲ ਭੇਜ ਦਿੱਤਾ ਹੈ। ਜ਼ਿਕਰਯੋਗ ਹੈ ਕਿ ਅੰਮ੍ਰਿਤਸਰ ਰੋਡ ਗੰਦੇ ਨਾਲੇ ਵਿੱਚ 2 ਸਾਲ ਦੇ ਬੱਚੇ ਦੀ ਗੰਦੇ ਨਾਲੇ ਵਿੱਚ ਡਿੱਗਣ ਦੀ ਖਬਰ ਸਾਹਮਣੇ ਆ ਰਹੀ ਸੀ।
ਪੁਲਿਸ ਵਲੋਂ ਲਗਾਤਾਰ ਉਸ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਪਰ ਉਸ ਦਾ ਕੁਝ ਪਤਾ ਨਹੀ ਲੱਗ ਰਹੀਆਂ ਸੀ। ਭਾਜਪਾ ਆਗੂ ਪਵਨ ਨੇ ਕਿਹਾ ਕਿ ਉਹ ਕਿਸੇ ਕੰਮ ਲਈ ਜਾਂ ਰਹੇ ਸੀ। ਉਸ ਦੌਰਾਨ ਹੀ ਨਾਲੇ ਵਿੱਚੋ ਅਚਾਨਕ ਬੱਚੇ ਦੀ ਲਾਸ਼ ਮਿਲੀ। ਇਸ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ। ਦੱਸ ਦਈਏ ਕਿ ਬੱਚਾ ਅਭਿਲਾਸ਼ ਗੰਦੇ ਨਾਲੇ ਵਿੱਚ ਡਿਗ ਗਿਆ ਸੀ। ਜਿਸ ਤੋਂ ਬਾਅਦ ਉਹ ਕੁਝ ਦਿਨ ਤਕ ਭਾਲ ਕਰਨ 'ਤੇ ਵੀ ਨਹੀਂ ਮਿਲਿਆ ਸੀ। ਲਗਾਤਾਰ 72 ਘੰਟੇ ਤੱਕ ਪੁਲਿਸ ਪ੍ਰਸ਼ਾਸਨ ਅਲੋ ਉਸ ਦੀ ਭਾਲ ਕੀਤੀ ਜਾ ਰਹੀ ਸੀ। ਪੁਲਿਸ ਅਧਿਕਾਰੀ ਨੇ ਕਿਹਾ ਕਿ ਇਕ ਚਸ਼ਮਦੀਦ ਵਲੋਂ ਸੂਚਨਾ ਦੇਣ ਤੇ ਅਭਿਲਾਸ਼ ਸੀ। ਲਾਸ਼ ਨੂੰ ਕੱਢ ਲੈ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ।