by jaskamal
ਨਿਊਜ਼ ਦੇਸ਼ (ਰਿੰਪੀ ਸ਼ਰਮਾ) : ਮਿਸਰ ਤੋਂ ਰਕ ਦੁਖਦਾਈ ਖਬਰ ਸਾਹਮਣੇ ਆਈ ਹੈ ਜਿਥੇ ਕਾਪਟਿਕ ਚਰਚ ਵਿੱਚ ਭਿਆਨਕ ਅੱਗ ਲੱਗਣ ਨਾਲ 45 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ। ਇਸ ਹਾਦਸੇ ਵਿੱਚ ਕਈ ਲੋਕ ਜਖ਼ਮੀ ਵੀ ਹੋ ਗਏ ਹਨ। ਦੱਸਿਆ ਜਾ ਰਹੀਆਂ ਹੈ ਕਿ ਅੱਗ ਇਮਬਾਬਾ ਦੇ ਸੰਘਣੀ ਆਬਾਦੀ ਵਾਲੇ ਇਲਾਕੇ ਅਬੂ ਸੇਫਿਨ ਚਰਚ ਤੋਂ ਸ਼ੁਰੂ ਹੋਈ ਹੈ। ਫਿਲਹਾਲ ਚਰਚ ਵਿੱਚ ਅੱਗ ਲੱਗਣ ਦੇ ਕਰਨਾ ਦਾ ਪਤਾ ਨਹੀ ਲੱਗਾ ਹੈ। ਪੁਲਿਸ ਵਲੋਂ ਪਰ ਬਿਜਲੀ ਦੇ ਸ਼ਾਰਟ ਸਰਕਟ ਨੂੰ ਜਿੰਮੇਵਾਰ ਠਹਿਰਾਇਆ ਗਿਆ ਹੈ। ਬਚਾਅ ਕਰਮਚਾਰੀਆ ਵਲੋਂ ਜਖ਼ਮੀਆਂ ਨੂੰ ਹਸਪਤਾਲ ਵਿਚ ਦਾਖਿਲ ਕਰਵਾਇਆ ਗਿਆ ਹੈ। ਫਾਇਰ ਬ੍ਰਿਗੇਡ ਨੇ ਅੱਗ ਤੇ ਕਾਬੂ ਪਾ ਲਿਆ ਹੈ। ਮ੍ਰਿਤਕਾਂ ਦੀ ਲਾਸ਼ਾ ਨੂੰ ਵੀ ਬਰਾਮਦ ਕਰ ਲਿਆ ਗਿਆ ਹੈ।