by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ ) : ਪਾਕਿਸਤਾਨ ਦੇ ਇਕ ਸੂਬੇ ਰਹੀਮ ਯਾਰ ਵਿੱਚ ਇਕ ਯਾਤਰੀ ਬੱਸ ਤੇ ਟਰੱਕ ਗ=ਡਿੱਗਣ ਨਾਲ 13 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ। ਜਦਕਿ 5 ਲੋਕ ਜਖ਼ਮੀ ਹੋ ਗਏ ਹਨ। ਫਿਰੋਜ਼ਾਂ ਰੋਡ ਰੇ ਇਕ ਯਾਤਰੀ ਬੱਸ ਖੁੱਡ ਵਿੱਚ ਡਿੱਗ ਗਈ ਤੇ ਉਸ ਵਿੱਚ ਹਾਲੇ ਵੀ ਕਈ ਲੋਕ ਫਸੇ ਹੋਏ ਹਨ । ਬਚਾਅ ਕਰਮਚਾਰੀਆਂ ਵਲੋਂ ਫਸੀਆਂ ਨੂੰ ਕਢਿਆ ਜਾ ਰਹੀਆਂ ਹੈ ਤੇ ਉਨ੍ਹਾਂ ਨੂੰ ਨਿੱਜੀ ਹਸਪਤਾਲ ਵਿੱਚ ਦਾਖਿਲ ਕਰਵਾਇਆ ਜਾ ਰਹੀ ਹੈ।
ਇਹ ਹਾਦਸਾ ਉਸ ਸਮੇ ਹੋਇਆ ਜਦੋ ਖੱਡ ਦੀਆਂ ਬੋਰੀਆਂ ਨਾਲ ਭਰਿਆ ਟਰੱਕ ਬੱਸ ਦੇ ਉੱਪਰ ਡਿੱਗ ਗਿਆ। ਬਚਾਅ ਅਧਿਕਾਰੀਆਂ ਨੇ ਦੱਸਿਆ ਕਿ ਲੋਕਾਂ ਨੂੰ ਬਚਾਉਣ ਲਈ ਕ੍ਰੇਨਾਂ ਮੰਗਵਾ ਕੇ ਕਢਿਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਭਾਰੀ ਬਾਰਿਸ਼ ਕਾਰਨ ਬਚਾਅ ਵਿੱਚ ਕਾਫੀ ਮੁਸ਼ਕਿਲਾਂ ਆ ਰਹੀਆਂ ਹਨ। ਫਿਲਹਾਲ ਲਾਸ਼ਾ ਨੂੰ ਬਾਹਰ ਕਢਣਾ ਸ਼ੁਰੂ ਕਰ ਦਿੱਤਾ ਗਿਆ ਹੈ।