ਨਿਊਜ਼ ਡੈਸਕ (ਰਿੰਪੀ ਸ਼ਰਮਾ) : ਆਸਟ੍ਰੇਲੀਆ ਵਿੱਚ ਇਕ ਹਵਾਈ ਅੱਡੇ 'ਤੇ ਗੋਲੀਬਾਰੀ ਹੋਣ ਦੀ ਖਬਰਾਂ ਸਾਹਮਣੇ ਆ ਰਹੀਆਂ ਹੈ। ਪੁਲਿਸ ਨੇ ਦੋਸ਼ੀ ਨੂੰ ਕਾਬੂ ਕਰ ਲਿਆ ਹੈ। ਜਾਣਕਾਰੀ ਅਨੁਸਾਰ ਗੋਲੀਬਾਰੀ ਦੇ ਬਾਅਦ ਕੁਝ ਹਿੱਸਿਆਂ ਨੂੰ ਬੰਦ ਕਰ ਦਿੱਤਾ ਗਿਆ ਹੈ। ਫਿਲਹਾਲ ਲਈ ਕਈ ਉਡਾਣਾਂ ਨੂੰ ਵੀ ਰੱਦ ਕਰ ਦਿੱਤਾ ਗਿਆ ਹੈ। ਪੁਲਿਸ ਵਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਇਸ ਵਾਰਦਾਤ ਨੂੰ ਅੰਜਾਮ ਦੋਸ਼ੀ ਨੇ ਇੱਕਲੇ ਹੀ ਦਿੱਤਾ ਸੀ ਜਾਂ ਉਸ ਨਾਲ ਹੋਰ ਵੀ ਵਿਅਕਤੀ ਸ਼ਾਮਿਲ ਸੀ। ਹਾਲਾਂਕਿ ਕਿ ਇਸ ਗੋਲੀਬਾਰੀ ਵਿੱਚ ਕੋਈ ਨੁਕਸਾਨ ਨਹੀਂ ਹੋਇਆ ਹੈ।
ਪੁਲਿਸ ਨੇ ਜਾਚ ਵਿੱਚ ਦੋਸ਼ੀ ਕੋਲੋਂ ਇਕ ਗਨ ਬਰਾਮਦ ਕੀਤੀ ਹੈ। ਇਹ ਸਾਰੀ ਘਟਨਾ CCTV ਵਿੱਚ ਕੈਦ ਹੋ ਗਈ ਸੀ। ਗੋਲੀਬਾਰੀ ਤੋਂ ਬਾਅਦ ਮੌਕੇ ਤੇ ਹਫੜਾ ਦਫੜੀ ਮੱਚ ਗਈ ਹੈ ਪਰ ਇਸ ਘਟਨਾ ਵਿੱਚ ਜਿਸੇ ਦਾ ਵੀ ਕੋਈ ਜਾਣੀ ਨੁਕਸਾਨ ਨਹੀਂ ਹੋਇਆ ਹੈ ਨਾ ਹੀ ਕੋਈ ਜਖ਼ਮੀ ਹੋਇਆ ਹੈ । ਲੋਕਾਂ ਨੇ ਦੱਸਿਆ ਕਿ ਜਿਵੇ ਹੀ ਅਸੀਂ ਪਲਟ ਕੇ ਦੇਖਿਆ ਤਾਂ ਮੇਰੇ ਪਿੱਛੇ ਇਕ ਆਦਮੀ ਖੜਾ ਸੀ। ਉਸ ਦੇ ਹੱਥ ਵਿੱਚ ਗਨ ਸੀ ਜਿਸ ਨਾਲ ਉਹ ਲਗਾਤਾਰ ਗੋਲੀਬਾਰੀ ਕਰ ਰਹੀਆਂ ਹੈ। ਫਿਲਹਾਲ ਅਧਿਕਾਰੀਆਂ ਵਲੋਂ ਲੋਕਾਂ ਨੂੰ ਹਵਾਈ ਅੱਡੇ ਤੇ ਨਾ ਆਉਣ ਲਈ ਕਿਹਾ ਹੈ।