by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਕਾਮੇਡੀਅਨ ਰਾਜੂ ਸ੍ਰੀਵਾਸਤਵ ਨੂੰ ਬੀਤੀ ਦਿਨੀ ਦਿਲ ਦਾ ਦੌਰਾ ਪਿਆ ਸੀ। ਜਿਸ ਤੋਂ ਬਾਅਦ ਰਾਜੂ ਦੀ ਚੰਗੀ ਸਿਹਤ ਲਈ ਹਰ ਕੋਈ ਪ੍ਰਾਰਥਨਾ ਕਰ ਰਿਹਾ ਹੈ। ਉਥੇ ਹੀ ਨਵੀ ਜਾਣਕਾਰੀ ਸਾਹਮਣੇ ਆਈ ਹੈ ਕਿ ਰਾਜੂ ਸ੍ਰੀਵਾਸਤਵ ਦੀ ਸਿਹਤ ਠੀਕ ਨਹੀਂ ਹੋ ਰਹੀ ਹੈ। ਰਾਜੂ ਦੇ ਪਰਿਵਾਰਕ ਮੈਬਰਾਂ ਵਲੋਂ ਗੁਰਦੁਆਰੇ ਜਾ ਕੇ ਸਿਹਤਮੰਦ ਹੋਣ ਦੀ ਅਰਦਾਸ ਕੀਤੀ ਜਾ ਰਹੀ ਹੈ।
ਰਾਜੂ ਦੇ ਭਰਾ ਨੇ ਦੱਸਿਆ ਕਿ ਏਮਜ਼ ਵਿੱਚ ਸਾਰੇ ਪਰਿਵਾਰਿਕ ਮੈਬਰ ਮੌਜੂਦ ਹਨ। ਜਿਸ ਤਰਾਂ ਕੱਲ ਰਾਜੂ ਦੀ ਹਾਲਤ ਸੀ ਉਸ ਤਰਾਂ ਹੀ ਅੱਜ ਹੈ। ਹਾਲਤ ਵਿੱਚ ਕੋਈ ਵੀ ਸੁਧਾਰ ਨਹੀਂ ਦੇਖਣ ਨੂੰ ਮਿਲਿਆ ਹੈ। ਕਾਮੇਡੀਅਨ ਰਾਜੂ ਸਾਡੇ ਸਾਰੀਆਂ ਦੇ ਪਿਆਰੇ ਹਨ। ਇਨ੍ਹਾਂ ਨੇ ਸਾਰੀ ਜ਼ਿੰਦਗੀ ਲੋਕਾਂ ਨੂੰ ਹਸਾਇਆ ਹੀ ਹੈ । ਉਥੇ ਹੀ ਅਸੀਂ ਵੀ ਉਨ੍ਹਾਂ ਦੇ ਸਿਹਤਮੰਦ ਹੋਣ ਦੀ ਕਾਮਨਾ ਕਰਦੇ ਹਾਂ। ਡਾਕਟਰਾਂ ਵਲੋਂ ਰਾਜੂ ਨੂੰ ਦਵਾਈਆਂ ਵੀ ਦਿੱਤੀਆਂ ਗਈਆਂ ਹਨ। ਹੁਣ ਰਾਜੂ ਨੂੰ ਵੈਂਟੀਲੇਟਰ ਤੇ ਰੱਖਿਆ ਹੋਇਆ ਹੈ।