ਨਿਊਜ਼ ਡੈਸਕ (ਰਿੰਪੀ ਸ਼ਰਮਾ) : 'ਲੰਪੀ ਸਕਿਨ' ਬਿਮਾਰੀ ਫੈਲਣ ਨਾਲ ਲੋਕਾਂ ਵਿੱਚ ਵੀ ਦਹਿਸ਼ਤ ਫੈਲ ਰਹੀ ਹੈ। ਦੱਸ ਦਈਏ ਕਿ ਪਸ਼ੂਆਂ ਵਿਚ 'ਲੰਪੀ ਸਕਿਨ' ਨਾਂ ਦੀ ਬਿਮਾਰੀ ਤੇਜ਼ੀ ਨਾਲ ਫੈਲ ਰਹੀ ਹੈ। ਜਿਸ ਕਾਰਨ ਹੁਣ ਲੋਕ ਵੀ ਦੁੱਧ ਪੀਣ ਤੋਂ ਡਰਨ ਲੱਗ ਗਏ ਹਨ ਕਿਉਕਿ ਇਹ ਬਿਮਾਰੀ ਗਾਵਾਂ ਨੂੰ ਹੋ ਰਹੀ ਹੈ । ਇਸ ਬਿਮਾਰੀ ਨੂੰ ਲੈ ਕੇ ਕਈ ਤਰਾਂ ਦੀਆਂ ਅਫਵਾਹਾਂ ਵੀ ਫੈਲ ਰਹੀਆਂ ਹਨ। ਲੋਕਾਂ ਦਾ ਮਨਾਂ ਅੰਦਰ ਇਹ ਖਿਆਲ ਆ ਰਹੀਆਂ ਹੈ ਕਿ ਜੇਕਰ ਉਹ ਦੁੱਧ ਪੀਣਗੇ ਤਾਂ 'ਲੰਪੀ ਸਕਿਨ' ਬਿਮਾਰੀ ਉਨ੍ਹਾਂ ਨੂੰ ਨਾ ਹੋ ਜਾਵੇ।
ਪਸ਼ੂ ਪਾਲਣ ਵਿਭਾਗ ਦੇ ਅਧਿਕਾਰੀ ਨਾਲ ਗੱਲ ਕਰਨ ਤੇ ਉਨ੍ਹਾਂ ਨੇ ਕਿਹਾ ਕਿ ਇਸ 'ਲੰਪੀ ਸਕਿਨ' ਬਿਮਾਰੀ ਨਾਲ ਹੁਣ ਤੱਕ ਪਸ਼ੂਆਂ ਦੀ ਮੌਤਾਂ ਦੀ ਦਰ ਵਿੱਚ ਵਾਧਾ ਹੀ ਦੇਖਣ ਨੂੰ ਮਿਲਿਆ ਹੈ। ਇਸ ਨੂੰ ਲੈ ਕੇ ਪਸ਼ੂ ਪਾਲਣ ਵਿਭਾਗ ਕਾਫੀ ਚਿੰਤਾ ਵਿੱਚ ਦਿਖਾਈ ਦੇ ਰਹੀਆਂ ਹੈ ਇਸ ਬਿਮਾਰੀ ਤੋਂ ਬਾਅਦ ਪਸ਼ੂ ਪਾਲਣ ਵਿਭਾਗ ਦੇ ਉੱਚ ਅਧਿਕਾਰੀਆਂ ਵਲੋਂ ਜ਼ਰੂਰੀ ਨਿਰਦੇਸ਼ ਵੀ ਜਾਰੀ ਕੀਤੇ ਗਏ ਹਨ। ਉਨ੍ਹਾਂ ਨੇ ਬਿਮਾਰੀ ਪਸ਼ੂਆਂ ਦਾ ਇਲਾਜ਼ ਕਰਨ ਲਈ ਵੀ ਹਿਦਾਇਤਾਂ ਦਿੱਤੀਆਂ ਹਨ। ਉਨ੍ਹਾਂ ਵਲੋਂ ਲਗਾਤਾਰ ਵੈਟਰਨਰੀ ਡਾਕਟਰਾਂ ਦੀਆਂ ਟੀਮਾਂ ਬਣਾ ਕੇ ਵੀ ਪਿੰਡਾਂ ਵਿੱਚ ਭੇਜੀਆਂ ਜਾ ਰਹੀਆਂ ਹਨ। ਇਸ ਬਿਮਾਰੀ ਦੇ ਤੇਜ਼ੀ ਨਾਲ ਫੈਲਣ ਨਾਲ ਠੀਕ ਪਸ਼ੂ ਵੀ ਬਿਮਾਰ ਹੋ ਰਹੇ ਹਨ।
ਉਨ੍ਹਾਂ ਨੇ ਕਿਹਾ ਇਸ ਬਿਮਾਰੀ ਕਾਰਨ ਗਾਵਾਂ ਆਪਣੇ ਸ਼ਰੀਰ ਨਾਲ ਝੱਲਦਿਆਂ ਹੋਇਆ ਮੌਤ ਦੇ ਮੂੰਹ ਵਿੱਚ ਜਾ ਰਹੀਆਂ ਹਨ। ਮੁੱਖ ਮੰਤਰੀ ਭਗਵੰਤ ਮਾਨ ਵਲੋਂ ਲੰਪੀ ਸਕਿਨ ਬਿਮਾਰੀ ਰੋਕਣ ਲਈ ਗੋਤਪੋਕਸ ਵੈਕਸੀਨ ਪਸ਼ੂਆਂ ਲਈ ਮੰਗਵਾਈ ਗਈ ਹੈ। ਤਾਂ ਕਿ ਇਸ ਵੈਕਸੀਨ ਨਾਲ ਪਸ਼ੂਆਂ ਨੂੰ ਇਸ ਬਿਮਾਰੀ ਤੋਂ ਬਚਾਇਆ ਜਾ ਸਕੇ। ਉੱਥੇ ਹੀ ਹੁਕਮ ਦਿੱਤੇ ਗਏ ਹਨ ਕਿ ਪਸ਼ੂਆਂ ਨੂੰ ਇਕ ਸੂਬੇ ਤੋਂ ਦੂਜੇ ਸੂਬੇ ਤੇ ਨਾਲ ਲੈ ਕੇ ਜਾਇਆ ਜਾ ਸਕਦਾ ਹੈ, ਜਿਸ ਕਾਰਨ ਪਸ਼ੂਆਂ ਦਾ ਵਪਾਰ ਕਰਨ ਵਾਲੇ ਲੋਕਾਂ 'ਤੇ ਵੀ ਇਸ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ ।
ਪਸ਼ੂਆਂ ਵਿੱਚ ਫੈਲ ਰਹੀ ਲੰਪੀ ਸਕਿਨ ਬਿਮਾਰੀ ਨੂੰ ਲੈ ਕੇ ਪਸ਼ੂ ਪਾਲਣ ਦੇ ਉੱਚ ਅਧਿਕਾਰੀ ਨੇ ਦੱਸਿਆ ਕਿ ਇਸ ਬਿਮਾਰੀ ਦਾ ਗਊਆਂ ਵਿੱਚ ਫੈਲਣਾ ਇਕ ਚਿੰਤਾ ਦਾ ਵਿਸ਼ਾ ਬਣ ਗਿਆ ਹੈ। ਉੱਥੇ ਹੀ ਇਸ ਬਿਮਾਰੀ ਨੂੰ ਕੰਟਰੋਲ ਕਰਨ ਦੇ ਵੀ ਕਈ ਯਤਨ ਕੀਤੇ ਜਾ ਰਹੇ ਹਨ।ਉਨ੍ਹਾਂ ਨੇ ਅਪੀਲ ਕਰਦਿਆਂ ਕਿਹਾ ਕਿ ਦੁੱਧ ਪੀਣ ਨਾਲ ਇਹ ਬਿਮਾਰੀ ਨਹੀਂ ਫੈਲਦੀ ਹੈ ਤੇ ਉਸ ਲਈ ਦੁੱਧ ਨੂੰ ਪਹਿਲਾ ਦੀ ਤਰਾਂ ਆਮ ਵਾਂਗ ਉਬਾਲ ਕੇ ਪੀਤਾ ਜਾਵੇ। ਕੱਚਾ ਨਾ ਪੀਓ ਅਤੇ ਕਿਸੇ ਵੀ ਤਰਾਂ ਦੀ ਅਫਵਾਹ ਤੇ ਭਰੋਸਾ ਨਾ ਕੀਤਾ ਜਾਵੇ।